ਪਾਲ ਸਿੰਘ ਨੌਲੀ
ਜਲੰਧਰ,25 ਫਰਵਰੀ

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣਨ ਬਾਅਦ ਪਹਿਲੀ ਵਾਰ ਜਲੰਧਰ ਆਏ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। ਕਿਸਾਨਾਂ ਨੂੰ ਜਿਉ ਹੀ ਵਿਜੈ ਸਾਂਪਲਾ ਦੇ ਸਰਕਟ ਹਾਊਸ ‘ਚ ਪਹੁੰਚਣ ਦਾ ਪਤਾ ਲੱਗਾ ਤਾਂ ਉਹ ਵਿਰੋਧ ਕਰਨ ਪਹੁੰਚ ਗਏ। ਪੁਲੀਸ ਨੇ ਵੀ ਸਰਕਟ ਹਾਊਸ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਉਥੇ ਪਹੁੰਚੇ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲੀਸ ਨੇ ਬੈਰੀਕੇਡਜ਼ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ। ਮੌਕੇ ‘ਤੇ ਭਾਰੀ ਗਿਣਤੀ ‘ਚ ਵਿਜੈ ਸਾਂਪਲਾ ਦੇ ਸਮਰਥਕ ਵੀ ਪਹੁੰਚ ਗਏ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਪਲਾ ਨੂੰ ਗਾਰਡ ਆਫ ਆਨਰ ਦਿੱਤਾ। ਸਰਕਟ ਹਾਊਸ ਦੇ ਬਾਹਰ ਕਿਸਾਨ ਸਾਂਪਲਾ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ।

News Source link