ਵਾਇਨਾਡ(ਕੇਰਲਾ), 22 ਫਰਵਰੀ

ਖੇਤੀ ਕਾਨੂੰਨਾਂ ਖਿਲਾਫ਼ ਡਟੇ ਕਿਸਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਸੰਸਦੀ ਹਲਕੇ ਵਿੱਚ ਟਰੈਕਟਰ ਰੈਲੀ ਕੱਢੀ। ਰਾਹੁਲ ਨੇ ਕਿਹਾ ਕਿ ਖੇਤੀ ਹੀ ਇਕੋ ਇਕ ਅਜਿਹਾ ਕਾਰੋਬਾਰ ਹੈ ਜਿਸ ਦਾ ਸਬੰਧ ‘ਭਾਰਤ ਮਾਤਾ’ ਨਾਲ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ‘ਤੇ ‘ਜ਼ੋਰ’ ਪਾਉਣ। ਰਾਹੁਲ ਨੇ ਇਸ ਪਹਾੜੀ ਜ਼ਿਲ੍ਹੇ ਵਿੱਚ ਤਿਰੀਕਾਏਪੱਟਾ ਤੋਂ ਮੁਤਿੱਲ ਤੱਕ ਛੇ ਕਿਲੋਮੀਟਰ ਲੰਮੀ ਟਰੈਕਟਰ ਰੈਲੀ ਕੱਢਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਪੂਰਾ ਵਿਸ਼ਵ ਭਾਰਤ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੇਖ ਸਕਦਾ ਹੈ। ਪਰ ਦਿੱਲੀ ਵਿੱਚ ਬੈਠੀ ਸਰਕਾਰ ਨੂੰ ਕਿਸਾਨਾਂ ਦੀ ਪੀੜ ਸਮਝ ਨਹੀਂ ਆਉਂਦੀ। ਕੁਝ ਪੌਪ ਸਟਾਰਾਂ ਨੇ ਭਾਰਤੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਵੀ ਮਾਰਿਆ, ਪਰ ਸਰਕਾਰ ਨੂੰ ਇਸ ‘ਚ ਕੋਈ ਦਿਲਚਸਪੀ ਨਹੀਂ। ਜਦੋਂ ਤੱਕ ਉਨ੍ਹਾਂ (ਸਰਕਾਰ) ‘ਤੇ ਦਬਾਅ ਨਾ ਪਾਇਆ, ਉਹ ਤਿੰਨੋਂ ਕਾਨੂੰਨ ਵਾਪਸ ਲੈਣ ਵਾਲੇ ਨਹੀਂ।’ -ਪੀਟੀਆਈ

News Source link