ਨਵੀਂ ਦਿੱਲੀ, 20 ਫਰਵਰੀ

ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕੌਮਾਂਤਰੀ ਮਾਂ-ਬੋਲੀ ਦਿਹਾੜੇ ਤੋਂ ਪਹਿਲਾਂ ਅੱਜ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਭਾਸ਼ਾਵਾਂ ਦੇ ਪ੍ਰਚਾਰ ਤੇ ਪਸਾਰ ਲਈ ਯੋਗਦਾਨ ਦੇਣ। ਉਨ੍ਹਾਂ ਸਭ ਤੋਂ ਪਹਿਲਾਂ ਸਿੱਖੀ ਜਾਣ ਵਾਲੀ ਤੇ ਬੋਲੀ ਜਾਣ ਵਾਲੀ ਮਾਂ-ਬੋਲੀ ਨੂੰ ਜ਼ਿੰਦਗੀ ਦੀ ਆਤਮਾ ਕਰਾਰ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਈਮੇਲ ਰਾਹੀ ਭੇਜੇ ਪੱਤਰ ‘ਚ ਇਨ੍ਹਾਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਇਸ ਗੱਲ ਦੇ ਪੂਰੇ ਸਬੂਤ ਹਨ ਕਿ ਘਰ ‘ਚ ਸਿੱਖੀ ਜਾਣ ਵਾਲੀ ਪਹਿਲੀ ਭਾਸ਼ਾ ਤੋਂ ਸਿੱਖਿਆ ਦਾ ਪ੍ਰਦਰਸ਼ਨ ਸੁਧਾਰਨ ‘ਚ ਮਦਦ ਮਿਲਦੀ ਹੈ ਅਤੇ ਦੂਜੀਆਂ ਭਾਸ਼ਾਵਾਂ ਸਿੱਖਣ ‘ਚ ਸੌਖ ਹੁੰਦੀ ਹੈ। -ਪੀਟੀਆਈ

News Source link