ਰਮੇਸ਼ ਭਾਰਦਵਾਜ

ਲਹਿਰਾਗਾਗਾ, 20 ਫਰਵਰੀ

ਨਗਰ ਕੌਂਸਲ ਚੋਣ ਨਤੀਜਿਆਂ ‘ਚ ਕਥਿਤ ਹੇਰਾਫੇਰੀ ਖ਼ਿਲਾਫ਼ ਲਹਿਰਾ ਵਿਕਾਸ ਮੰਚ ਵੱਲੋਂ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ‘ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਅੱਗੇ ਤਿੰਨ ਦਿਨਾਂ ਮਗਰੋ ਧਰਨਾ ਤਬਦੀਲ ਕਰਕੇ ਐੱਸਡੀਐੱਮ ਦਫਤਰ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨਗਰ ਕੌਂਸਲ ਨਤੀਜਿਆਂ ‘ਚ ਕਥਿਤ ਹੇਰਾਫੇਰੀ ਲਈ ਸਥਾਨਕ ਕਾਂਗਰਸੀ ਆਗੂ ਤੇ ਐੱਸਡੀਐੱਮ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਦੀਪਕ ਜੈਨ, ਸਾਬਕਾ ਕੌਸਲਰ ਦੁਲਾਰ ਗੋਇਲ, ਸਾਬਕਾ ਕੌਂਸਲਰ ਤਰਸੇਮ ਚੰਚ, ਆਜ਼ਾਦ ਉਮੀਦਵਾਰ ਸੁਰਿੰਦਰ ਕੌਰ, ਸ਼ੀਸ਼ਪਾਲ ਤੇ ਕਾਲਾ ਰਾਮ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ‘ਚ ਲੋਕਤੰਤਰ ਦਾ ਘਾਣ ਕਰਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

News Source link