ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 20 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸੂਬੇ ਦਾ ਅਪਰੈਲ 2020 ਤੋਂ ਜਨਵਰੀ 2021 ਤਕ ਬਕਾਇਆ 8253 ਕਰੋੜ ਰੁਪਏ ਜੀਐੱਸਟੀ ਮੁਆਵਜ਼ਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਅਗਲੇ ਵਿੱਤੀ ਸਾਲ ‘ਚ ਜੀਐੱਸਟੀ ਮੁਆਵਜ਼ਾ ਮਹੀਨਾਵਾਰ ਆਧਾਰ ‘ਤੇ ਜਾਰੀ ਕਰਨ ਦੀ ਸੂਬੇ ਦੀ ਮੰਗ ਦੁਹਰਾਉਂਦਿਆਂ ਪੰਜਾਬ ਲਈ ਜੀਐੱਸਟੀ ਮੁਆਵਜ਼ੇ ਲਈ ਮੌਜੂਦਾ ਪੰਜ ਸਾਲਾਂ ਦੀ ਮਿਆਦ ‘ਚ ਵਾਧੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਵਿਸ਼ੇਸ਼ ਤੌਰ ‘ਤੇ ਅਨਾਜ ‘ਤੇ ਖ਼ਰੀਦ ਟੈਕਸ ਵਜੋਂ ਮਾਲੀਏ ਦਾ ਅਹਿਮ ਹਿੱਸਾ ਗੁਆ ਚੁੱਕਾ ਹੈ ਤੇ ਮੁਆਵਜ਼ੇ ਦੀ ਮਿਆਦ ਮੁੱਕਣ ਮਗਰੋਂ ਮਾਲੀਏ ‘ਚ ਵੱਡੀ ਗਿਰਾਵਟ ਆਵੇਗੀ।

News Source link