ਸ੍ਰੀਨਗਰ, 19 ਫਰਵਰੀ

ਸ੍ਰੀਨਗਰ ਦੇ ਬਘਤ ਇਲਾਕੇ ਵਿੱਚ ਅੱਜ ਅਤਿਵਾਦੀ ਨੇ ਪੁਲੀਸ ਮੁਲਾਜ਼ਮਾਂ ‘ਤੇ ਅਸਾਲਟ ਰਾਈਫਲ ਨਾਲ ਹਮਲਾ ਕਰਕੇ ਦੋ ਜਵਾਨਾਂ ਨੂੰ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਦਿਨ ਦਿਹਾੜੇ ਅਤਿਵਾਦੀ ਨੇ ਬਾਜ਼ਾਰ ਵਿੱਚ ਪੁਲੀਸ ਮੁਲਾਜ਼ਮਾਂ ‘ਤੇ ਐਨ ਨੇੜੇ ਤੋਂ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਿਆ। ਗੋਲੀਆਂ ਚੱਲਣ ਬਾਅਦ ਨੇੜੇ ਤੇੜੇ ਖੜੇ ਲੋਕ ਉਥੋਂ ਭੱਜ ਗਏ।ਮਰਨ ਵਾਲੇ ਦੀ ਪਛਾਣ ਕਾਂਸਟੇਬਲ ਸੋਹੇਲ ਵਜੋਂ ਹੋਈ ਹੈ ਤੇ ਦੂਜੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।

ਸੁਰੱਖਿਆ ਦਸਤੇ ਵਾਰਦਾਤ ਤੋਂ ਬਾਅਦ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਲੈਂਦੇ ਹੋਏ।

News Source link