ਸ਼ਗਨ ਕਟਾਰੀਆ
ਬਠਿੰਡਾ, 19 ਫਰਵਰੀ

ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਚੋਣਾਂ ‘ਚ ਪੰਜਾਬ ਸਰਕਾਰ ‘ਤੇ ਕਥਿਤ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਅੱਜ ਇਥੇ ਫ਼ਾਇਰ ਬਿ੍ਗੇਡ ਚੌਕ ਵਿਚ ਧਰਨਾ ਦਿੱਤਾ। ਪਾਰਟੀ ਦੇ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਤਰਜ਼ਮਾਨ ਨੀਲ ਗਰਗ, ਜ਼ਿਲ੍ਹਾ ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ ਨੇ ਇਲਜ਼ਾਮ ਲਾਏ ਕਿ ਪੰਜਾਬ ਵਿੱਚ ਹੋ ਕੇ ਹਟੀਆਂ ਕਾਰਪੋਰੇਸ਼ਨਾਂ ਅਤੇ ਕੌਂਸਲਾਂ ਦੀਆਂ ਚੋਣਾਂ ‘ਹੋਈਆਂ’ ਨਹੀਂ ਸਗੋਂ ‘ਲੁੱਟੀਆਂ’ ਗਈਆਂ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਥਾਂ-ਥਾਂ ਹੋਈ ‘ਗੁੰਡਾਗਰਦੀ’ ਅਤੇ ਚੋਣਾਂ ਵਕਤ ਬੂਥਾਂ ‘ਤੇ ‘ਕਬਜ਼ਿਆਂ’ ਨੇ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਚੋਣ ਕਮਿਸ਼ਨ ਨੇ ਵੀ ਵਿਰੋਧੀ ਧਿਰਾਂ ਦੀ ਇਕ ਨਹੀਂ ਸੁਣੀ। ਹਾਲਾਤਾਂ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਨੂੰ ‘ਬਿਹਾਰ’ ਬਣਾਉਣ ਲਈ ਪੰਜਾਬ ਦੀਆਂ ਤਤਕਾਲੀ ਤੇ ਮੌਜੂਦਾ ਸਰਕਾਰਾਂ ਦੀ ਵੱਡੀ ਭੂਮਿਕਾ ਹੈ। ਆਮ ਆਦਮੀ ਪਾਰਟੀ ਇਨਸਾਫ਼ ਦੀ ਪ੍ਰਾਪਤੀ ਲਈ ਅਦਾਲਤ ਵਿੱਚ ਜਾਵੇਗੀ।

News Source link