ਸ੍ਰੀਨਗਰ, 19 ਫਰਵਰੀ

ਜੰਮੂ-ਕਸ਼ਮੀਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਦੋ ਦਿਨ ਪਹਿਲਾਂ, ਜਦੋਂ ਵਿਦੇਸ਼ ਸਫ਼ੀਰਾਂ ਦਾ 24 ਮੈਂਬਰੀ ਦਲ ਇੱਥੇ ਪਹੁੰਚਿਆ ਹੋਇਆ ਸੀ, ਇੱਕ ਢਾਬੇ ਦੇ ਮਾਲਕ ਦੇ ਬੇਟੇ ‘ਤੇ ਹਮਲਾ ਕਰਨ ‘ਚ ਕਥਿਤ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸ਼ਮੀਰ ਜ਼ੋਨ ਦੇ ਆਈਜੀ ਪੁਲੀਸ ਵਿਜੈ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ, ਜਿਨ੍ਹਾਂ ਨੂੰ ਦਹਿਸ਼ਤਗਰਦ ਗੁੱਟ ਲਸ਼ਕਰ-ਏ-ਤੌਇਬਾ ਦੇ ਇੱਕ ਕਮਾਂਡਰ ਵੱਲੋਂ ਅਤਿਵਾਦੀਆਂ ‘ਚ ਸ਼ਾਮਲ ਹੋਣ ਲਈ ਲਾਲਚ ਦਿੱਤਾ ਗਿਆ ਸੀ, ਦੀ ਪਛਾਣ ਸਸ਼ੀਲ ਅਹਿਮਦ ਮੀਰ, ਓਵੈਸ ਮਨਜ਼ੂਰ ਸੋਫੀ ਅਤੇ ਵਿਲਾਇਤ ਅਜ਼ੀਜ਼ ਮੀਰ ਵੱਲੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਪਤ ਇਤਲਾਹ ‘ਤੇ ਮੁਲਜ਼ਮਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਵਾਰਦਾਤ ‘ਚ ਵਰਤਿਆ ਹਥਿਆਰ ਅਤੇ ਇੱਕ ਦੁਪਹੀਆ ਵਾਹਨ ਵੀ ਬਰਾਮਦ ਕੀਤਾ ਗਿਆ ਹੈ। -ਪੀਟੀਆਈ

News Source link