ਪੇਈਚਿੰਗ, 19 ਫਰਵਰੀ

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਅੱਜ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਮੰਨਿਆ ਕਿ ਉਸ ਦੇ ਪੰਜ ਫੌਜੀ ਅਧਿਕਾਰੀ ਅਤੇ ਜਵਾਨ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫੌਜ ਨਾਲ ਹੋਈ ਝੜਪ ਵਿੱਚ ਮਾਰੇ ਗਏ ਸਨ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (ਸੀਐੱਮਸੀ) ਨੇ ਉਨ੍ਹਾਂ ਪੰਜ ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ ‘ਤੇ ਤਾਇਨਾਤ ਸਨ ਅਤੇ ਜੂਨ 2020 ਵਿਚ ਭਾਰਤੀ ਫੌਜੀਆਂ ਨਾਲ ਝੜਪ ਵਿੱਚ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਪੀਐੱਲਏ ਦੀ ਸ਼ਿਨਜ਼ਿਆਂਗ ਫੌਜੀ ਕਮਾਨ ਦਾ ਰੈਜੀਮੈਂਟਲ ਕਮਾਂਡਰ ਕਵੀ ਫਾਬਾਓ ਵੀ ਸ਼ਾਮਲ ਸੀ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ।

News Source link