ਨਵੀਂ ਦਿੱਲੀ, 18 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ‘ਪਰੀਕਸ਼ਾ ਪੇ ਚਰਚਾ’ ਕਰਨਗੇ ਜੋ ਮਾਰਚ ਵਿਚ ਹੋਵੇਗੀ। ਉਹ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਵਿਦਿਆਰਥੀਆਂ ਨਾਲਆਨਲਾਈਨ ਹੀ ਰੂ-ਬ-ਰੂ ਹੋਣਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਬਹਾਦਰ ਯੋਧਿਆਂ ਨੇ ਪ੍ਰੀਖਿਆ ਦੇਣ ਲਈ ਕਮਰ ਕੱਸੇ ਸ਼ੁਰੂ ਕਰ ਦਿੱਤੇ ਹਨ ਤਾਂ ‘ਪਰੀਕਸ਼ਾ ਪੇ ਚਰਚਾ 2021’ ਪਰਤ ਆਈ ਹੈ। ‘ਇਸ ਵਾਰ ਇਹ ਚਰਚਾ ਆਨਲਾਈਨ ਹੋਵੇਗੀ ਅਤੇ ਦੁਨੀਆ ਭਰ ਦੇ ਵਿਦਿਆਰਥੀ ਇਸ ‘ਚ ਹਿੱਸਾ ਲੈ ਸਕਦੇ ਹਨ।’ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਰਜਿਸਟਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 14 ਮਾਰਚ ਨੂੰ ਖ਼ਤਮ ਹੋਵੇਗੀ। -ਪੀਟੀਆਈ

News Source link