ਜੋਗਿੰਦਰ ਸਿੰਘ ਮਾਨ
ਮਾਨਸਾ, 18 ਫਰਵਰੀ

ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਡਟੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਅੱਜ ਚਾਰ ਘੰਟਿਆਂ ਲਈ ਰੇਲਾਂ ਦੇ ਚੱਕਾ ਜਾਮ ਕਰਨ ਦੇ ਦਿੱਤੇ ਦੇਸ਼ਵਿਆਪੀ ਸੱਦੇ ਤਹਿਤ ਪੰਜਾਬ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਰੇਲਵੇ ਲਾਈਨਾਂ ਉਪਰ ਡੱਟੇ। ਸੁੰਯਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ। ਇਸ ਦੌਰਾਨ ਰੇਲਵੇ ਨੇ ਕਿਹਾ ਹੈ ਕਿ ਰੇਲ ਰੋਕੋ ਅੰਦੋਲਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਤੇ ਸਮੁੱਚੇ ਦੇਸ਼ ਵਿੱਚ ਰੇਲ ਆਵਾਜਾਈ ਲਗਪਗ ਆਮ ਵਾਂਗ ਰਹੀ ਤੇ ਕੁੱਝ ਸਥਾਨਾਂ ‘ਤੇ ਮਾਮੂਲੀ ਅਸਰ ਪਿਆ। ਉਧਰ ਕਿਸਾਨ ਆਗੂਆਂ ਅਨੁਸਾਰ ਇਸ ਚੱਕਾ ਜਾਮ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਸਥਾਨਕ ਰੇਲ ਪਟੜੀਆਂ ਉਤੇ ਸ਼ਾਂਤਮਈ ਢੰਗ ਨਾਲ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਕਿਸਾਨਾਂ ਦਾ ਸਬਰ ਹੋਰ ਨਹੀਂ ਪਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਲਾਜ਼ਮੀ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਚੱਕਾ ਜਾਮ ਤੋਂ ਮਗਰੋਂ ਜਥੇਬੰਦੀਆਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।रेल रोको’ प्रदर्शन के दौरान किसी प्रकार की अप्रिय घटना नहीं हुई, समूचे देश में ट्रेनों के परिचालन पर नगण्य या मामूली असर पड़ा : रेलवे।

ਦੋਰਾਹਾ(ਜੋਗਿੰਦਰ ਸਿੰਘ ਓਬਰਾਏ): ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਦੋਰਾਹਾ ਰੇਲਵੇ ਸਟੇਸ਼ਨ ‘ਤੇ ਜ਼ਿਲ੍ਹਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਆਲੇ ਦੁਆਲੇ ਦੇ 150 ਪਿੰਡਾਂ ਦੇ 2 ਹਜ਼ਾਰ ਤੋਂ ਵਧੇਰੇ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਲ ਹੋਈਆਂ। ਧਰਨੇ ਦਾ ਅਰੰਭ ਹਰਪਾਲ ਸਿੰਘ ਤੇ ਮੋਨੂੰ ਗਿੱਲ ਨੇ ਕਿਸਾਨੀ ਇਨਕਲਾਬੀ ਗੀਤ ਗਾ ਕੇ ਕੀਤਾ।

ਧਰਨੇ ਵਿੱਚ ਸੁਦਾਗਰ ਸਿੰਘ ਘੁਡਾਣੀ, ਤਰਨਜੀਤ ਸਿੰਘ ਕੂਹਲੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਧਰਮ ਤੇ ਜਾਤ ਦੇ ਅਧਾਰ ਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ ਘਲੋਟੀ, ਕੁਲਦੀਪ ਸਿੰਘ ਗਰੇਵਾਲ, ਸਾਧੂ ਸਿੰਘ ਪੰਜੇਟਾ, ਕੁਲਵੀਰ ਸਿੰਘ ਸਿਆੜ ਅਤੇ ਮਿੱਠੂ ਕੂਹਲੀ ਨੇ ਵੀ ਵਿਚਾਰ ਰੱਖੇ।

ਅੰਮ੍ਰਿਤਸਰ(ਜਗਤਾਰ ਸਿੰਘ ਲਾਂਬਾ): ਕਿਸਾਨ ਜਥੇਬੰਦੀਆਂ ਨੇ ਇੱਥੇ ਸਰਹੱਦੀ ਜ਼ਿਲ੍ਹੇ ਵਿਚ ਰੇਲ ਪਟੜੀਆਂ ‘ਤੇ ਧਰਨਾ ਦੇ ਕੇ ਰੇਲਾਂ ਰੋਕੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਥੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਤੇ ਵੱਲਾ ਫਾਟਕ ਵਿਖੇ ਰੇਲ ਰੋਕਣ ਲਈ ਧਰਨਾ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਤੇ ਸੁਖਵਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵੱਲਾ ਫਾਟਕ ਤੋਂ ਇਲਾਵਾ ਜੰਡਿਆਲਾ ਗੁਰੂ, ਬਿਆਸ ਅਤੇ

ਕੱਥੂਨੰਗਲ ਨੇੜੇ ਰੇਲ ਪਟੜੀਆਂ ‘ਤੇ ਧਰਨਾ ਦਿੱਤਾ ਗਿਆ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਧਿਰਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ ਅਤੇ ਰੇਲਾਂ ਰੋਕੀਆਂ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਰੇਲ ਰੋਕੋ ਧਰਨਾ ਚਾਰ ਘੰਟੇ ਲਈ ਲਾਇਆ ਗਿਆ ਹੈ।

ਮੋਗਾ(ਮਹਿੰਦਰ ਸਿੰਘ ਰੱਤੀਆਂ): ਇਥੇ ਮੋਗਾਅਜੀਤਵਾਲ ਤੇ ਡਗਰੂ ਵਿਖੇ ਰੇਲ ਸਟੇਸ਼ਨ ਕੋਲ ਪਟੜੀਆਂ ਉੱਤੇ ਕਿਸਾਨਾਂ ਨੇ ਧਰਨਾ ਮਾਰਿਆ ਤੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਥੇ ਅਜੀਤਵਾਲ ਰੇਲ ਸਟੇਸ਼ਨ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਤੇ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਵੱਡੀ ਵਿੱਚ ਕਿਸਾਨ ਕੇਸਰੀ ਦੁਪੱਟੇ ਨਾਲ ਬੀਬੀਆਂ ਨੇ ਸ਼ਿਰਕਤ ਕੀਤੀ।

ਫੋਟੋ: ਗੁਰਪ੍ਰੀਤ ਦੌਧਰ

ਕਿਸਾਨ ਆਗੂ ਕੋਕਰੀ ਨੇ 21 ਫ਼ਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਬਰਨਾਲਾ ਵਿਖੇ ਪੁੱਜਣ ਦਾ ਸੱਦਾ ਦਿੱਤਾ। ਮੋਗਾ ਰੇਲਵੇ ਸਟੇਸ਼ਨ ਉਂਤੇ ਧਰਨੇ ਮੌਕੇ ਬੀਕੇਯੂ ਕਾਦੀਆ ਜਿਲ੍ਹਾ ਪ੍ਰਧਾਨ ਨਿਰਮਲ ਸਿਘ ਮਾਣੂੰਕੇ,ਗੁਲਜ਼ਾਰ ਸਿੰਘ ਘਾਲੀ,ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਨੌਜਵਾਨ ਆਗੂ ਸੁਖਜਿੰਦਰ ਮਹੇਸਰੀ ਨੇ ਸੰਬੋਧਨ ਕਰਦੇ ਕਿਹਾ ਕਿ ਮੋਦੀ ਸਰਕਾਰ ਹੱਥਕੰਡੇ ਵਰਤਦੇ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।

ਇਥੇ ਰੇਲਵੇ ਸਟੇਸ਼ਨ ਡਗਰੂ ਫਾਟਕ ਉੱਤੇ ਲੋਕ ਸੰਗਰਾਮ ਮੰਚ ਸੁਬਾਈ ਪ੍ਰਧਾਨ ਤਾਰਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੁਬਾਈ ਆਗੂ ਗੁਰਦੀਪ ਵੈਰੋਕੇ, ਪਰਮਿੰਦਰ ਸਿੰਘ ਬਰਾੜ ਗਿਆਨੀ ਸਿੰਦਰ ਸਿੰਘ ਜਲਾਲਾਬਾਦ, ਜਗਮੋਹਨ ਸਿੰਘ ਚੂਹੜਚੱਕ ਅਤੇ ਲਖਵੀਰ ਸਿੰਘ ਸਿੰਘਾਵਾਲਾ,ਤੇਜ ਨਾਹਲ ਖੋਟੇ ਨੇ ਸੰਬੋਧਨ ‘ਚ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਕਿਹਾ ਕਿ ਦਿੱਲੀ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ ਮੁੜ ਭਖ ਗਿਆ ਹੈ।ਰੇਲਵੇ ਦੇ ਫ਼ਿਰੋਜਪੁਰ ਮੰਡਲ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਫ਼ਿਰੋਜ਼ਪੁਰ ਰੇਲ ਮੰਡਲ ਅਧੀਨ 50 ਥਾਂਵਾਂ ਉੱਤੇ ਚੱਕਾ ਜਾਮ ਕੀਤਾ ਗਿਆ ਹੈ। ਇਸ ਦੌਰਾਨ ਕੋਈ ਰੇਲ ਗੱਡੀ ਰੱਦ ਨਹੀਂ ਕੀਤੀ ਗਈ ਅਤੇ ਨਾ ਹੀ ਮੌਜੂਦਾ ਰੂਟ ਨਾਲੋਂ ਕੋਈ ਰੂਟ ਬਦਲ ਕੇ ਰੇਲਾਂ ਨੂੰ ਚਲਾਇਆ ਗਿਆ ਹੈ। ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਚੱਕਾ ਜਾਮ ਖ਼ਤਮ ਹੁੰਦੇ ਹੀ ਇਹ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੱਕਾ ਸਮੇਂ ਦੌਰਾਨ ਰੇਲਾਂ ਨੂੰ ਅਜਿਹੀਆਂ ਥਾਵਾਂ ਉੱਤੇ ਰੋਕ ਦਿੱਤਾ ਗਿਆ ਜਿਥੇ ਮੁਸਾਫ਼ਰਾਂ ਨੂੰ ਖਾਣ ਪੀਣ ਸਹੂਲਤਾਂ ਅਸਾਨੀ ਨਾਲ ਮਿਲ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਫਗਵਾੜਾ ਸਟੇਸ਼ਨ ‘ਤੇ ਮਾਲਵਾ ਐਕਸਪ੍ਰੈਸ ਅਤੇ ਜਲੰਧਰ ਕੈਂਟ ਸਟੇਸ਼ਨ ‘ਤੇ ਸੁਪਰ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਹੈ। ਪਠਾਨਕੋਟ ਕੈਂਟ ਸਟੇਸ਼ਨ ‘ਤੇ ਜੰਮੂ ਤੋਂ ਆ ਰਹੀ ਮਾਲਵਾ ਐਕਸਪ੍ਰੈਸ ਰੁਕ ਗਈ ਹੈ। ਇਸ ਤੋਂ ਇਲਾਵਾ ਪਠਾਨਕੋਟ ਛਾਉਣੀ ਛੱਡ ਚੁੱਕੇ ਵੰਦੇ ਭਾਰਤ ਨੂੰ ਬਾੜੀ ਬ੍ਰਾਹਮਣ, ਕਠੂਆ ਵਿਖੇ ਸਰਬੋਦਿਆ ਅਤੇ ਵਿਜੇਪੁਰ ਵਿਖੇ ਸੰਬਲਪੁਰ ਜੰਮੂ ਨੇ ਰੋਕ ਦਿੱਤਾ ਹੈ। ਧਨਬਾਦ ਐਕਸਪ੍ਰੈਸ ਫਿਰੋਜ਼ਪੁਰ ਕੈਂਟ ਤੋਂ, ਅੰਮ੍ਰਿਤਸਰ ਤੋਂ ਸਹੀਦ ਐਕਸਪ੍ਰੈਸ ਅਤੇ ਖੁਦ ਬੇਗਮਪੁਰਾ ਜੰਮੂ ਤਵੀ ਰੇਲਵੇ ਸਟੇਸ਼ਨ ‘ਤੇ ਨਿਯਮਤ ਕੀਤੀ ਗਈ ਹੈ।

ਬਰਨਾਲਾ ਵਿੱਚ ਦਿੱਤੇ ਧਰਨੇ ਦਾ ਦ੍ਰਿਸ਼।

ਟੱਲੇਵਾਲ (ਲਖਵੀਰ ਸਿੰਘ ਚੀਮਾ): ਅੱਜ ਕਿਸਾਨ ਜੱਥੇਬੰਦੀਆਂ ਵਲੋਂ ਬਰਨਾਲਾ ਜ਼ਿਲ੍ਹੇ ਵਿੱਚ ਬਠਿੰਡਾ-ਅੰਬਾਲਾ ਰੂਟ ‘ਤੇ ਦੋ ਥਾਵਾਂ ‘ਤੇ ਰੇਲਵੇ ਟਰੈਕ ਰੋਕ ਕੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਫਗਵਾੜਾ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਲੋਕ।-ਫੋਟੋ: ਚਾਨਾ

ਪਟਿਆਲਾ ਰੇਲਵੇ ਸਟੇਸ਼ਨ ਵਿੱਚ ਕਿਸਾਨ ਪਟੜੀ ‘ਤੇ ਧਰਨਾ ਦਿੰਦੇ ਹੋਏ।

ਬਠਿੰਡਾ ਵਿੱਚ ਪਟੜੀ ‘ਤੇ ਧਰਨਾ ਦਿੰਦੇ ਹੋਏ ਕਿਸਾਨ।-ਫੋਟੋ: ਪਵਨ ਸ਼ਰਮਾ

ਬਠਿੰਡਾ/ਜੈਤੋ(ਸ਼ਗਨ ਕਟਾਰੀਆ): ਅੱਜ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਰੇਲ ਪਟੜੀਆਂ ਉੱਪਰ ਧਰਨੇ ਲਾ ਕੇ ਆਵਾਜਾਈ ਰੋਕੀ ਗਈ। ਕਰੀਬ ਅੱਧੀ ਦਰਜਨ ਕਿਸਾਨ ਯੂਨੀਅਨਾਂ ਵੱਲੋਂ ਅੱਜ ਇਥੇ ਮੁਲਤਾਨੀਆਂ ਪੁਲ ਨੇੜੇ ਧਰਨਾ ਲਾਇਆ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੰਗਤ ਮੰਡੀ, ਭਾਈ ਬਖਤੌਰ, ਗੋਨਿਆਣਾ ਮੰਡੀ ਅਤੇ ਭੁੱਚੋ ਮੰਡੀ ‘ਚ ਰੇਲਵੇ ਲਾਈਨਾਂ ‘ਤੇ ਧਰਨੇ ਲਾ ਕੇ ਰੇਲ ਆਵਾਜਾਈ ਠੱਪ ਕੀਤੀ।

ਸੁਨਾਮ ਵਿੱਚ ਰੇਲ ਰੋਕ ਅੰਦੋਲਨ ਦੀ ਝਲਕ।

ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਦੇ ਰੇਲਵੇ ਸਟੇਸ਼ਨ ਤੇ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ ਵੱਲੋਂ ਰੇਲ ਰੋਕੋ ਦੇ ਸੱਦੇ ‘ਤੇ ਰੇਲਾਂ ਰੋਕੀਆਂ।

ਮੁਹਾਲੀ(ਦਰਸ਼ਨ ਸਿੰਘ ਸੋਢੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬੈਨਰ ਹੇਠ ਅੱਜ ਇੱਥੇ ਇਲਾਕੇ ਦੇ ਕਿਸਾਨਾਂ ਨੇ ਮੁਹਾਲੀ ਰੇਲਵੇ ਸਟੇਸ਼ਨ ‘ਤੇ ਵਿਸ਼ਾਲ ਧਰਨਾ ਦਿੱਤਾ ਗਿਆ ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਕਰਾਲਾ, ਲਖਵਿੰਦਰ ਸਿੰਘ ਲੱਖੀ ਕਰਾਲਾ, ਹਰਜੀਤ ਸਿੰਘ ਸਿਆਊ, ਗੁਰਪ੍ਰੀਤ ਸਿੰਘ ਮਟਰਾਂ, ਮੁਖਤਿਆਰ ਸਿੰਘ ਕੁਰੜਾ ਹਾਜਰ ਸਨ।

ਮਜੀਠਾ(ਲਖਨਪਾਲ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਬਲਾਕ ਮਜੀਠਾ ਕਮੇਟੀ ਵੱਲੋਂ ਰੇਲ ਪਟੜੀ ‘ਤੇ ਧਰਨਾ ਦਿੱਤਾ ਗਿਆ।

ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਗੋਸਲ, ਰਛਪਾਲ ਸਿੰਘ ਟਰਪਈ ਤੇ ਮੰਗਲ ਸਿੰਘ ਗੋਸਲ ਦੀ ਸਾਂਝੀ ਅਗਵਾਈ ਹੇਠ ਮਜੀਠਾ ਕਸਬਾ ਸਥਿਤ ਲੰਘਦੀ ਰੇਲਵੇ ਲਾਈਨ ‘ਤੇ ਵੱੜੀ ਗਿਣਤੀ ਵਿੱਚ ਕਿਸਾਨ ਪੁੱਜੇ।

ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਨੇ ਦੱਸਿਆ ਅੱਜ ਜੰਡਿਆਲਾ ਗੁਰੂ, ਬਿਆਸ, ਅੰਮਿ੍ਤਸਰ ਜੰਮੂ ਰੇਲ ਮਾਰਗ ਸਮੇਤ ਹੋਰ ਬਹੁਤ ਸਾਰੀਆਂ ਥਾਵਾਂ ‘ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।

ਆਗੂਆਂ ਕਿਹਾ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ ਅੱਜ 148 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਜੋ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਦਿੱਲੀ ਵਿੱਖੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਲਈ 20 ਫਰਵਰੀ ਨੂੰ ਗੁਰਦਾਸਪੁਰ, ਹੁਸ਼ਿਆਰਪੁਰ ਕਿਸਾਨਾਂ ਮਜ਼ਦੂਰਾਂ ਦਾ ਜਥਾ ਰਵਾਨਾ ਹੋਵੇਗਾ। ਇਸ ਮੌਕੇ ਸਕੱਤਰ ਸਿੰਘ ਕੋਟਲਾ, ਰਣਜੀਤ ਸਿੰਘ ਕਲੇਰਬਾਲਾ, ਬਾਜ ਸਿੰਘ ਸਾਰੰਗੜਾ, ਗੁਰਦੇਵ ਸਿੰਘ ਵਰਪਾਲ, ਕਵਲਜੀਤ ਸਿੰਘ ਵਨਚੜੀ ਨੇ ਸੰਬੋਧਨ ਕੀਤਾ।

News Source link