ਹਿਸਾਰ, 16 ਫਰਵਰੀ

ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਘਰੋਂ ਗਹਿਣ, ਰਿਵਾਲਵਰ ਤੇ 10 ਲੱਖ ਰੁਪਏ ਸਣੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਸੋਨਾਲੀ ਹਾਲ ਹੀ ਦੌਰਾਨ ਬਿੱਗ ਬੌਸ ਵਿੱਚ ਹਿੱਸਾ ਲੈ ਕੇ ਬਾਹਰ ਆਈ ਹੈ।

ਫੋਗਟ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਚੋਰੀ ਉਸ ਸਮੇਂ ਹੋਈ ਜਦੋਂ ਉਹ ਚੰਡੀਗੜ੍ਹ ਵਿੱਚ ਸੀ। ਪੁਲੀਸ ਨੇ ਦੱਸਿਆ ਕਿ ਹਾਲਾਂਕਿ ਘਰ ਵਿੱਚ ਸੀਸੀਟੀਵੀ ਕੈਮਰੇ ਸਨ, ਪਰ ਚੋਰ ਫੁਟੇਜ ਵਾਲਾ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਲੈ ਗਏ।

ਫੋਗਾਟ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ 9 ਫਰਵਰੀ ਨੂੰ ਉਹ ਘਰ ਨੂੰ ਤਾਲਾ ਲਗਾ ਕੇ ਚੰਡੀਗੜ੍ਹ ਗਈ ਸੀ, ਜਦੋਂ ਉਹ 15 ਫਰਵਰੀ ਨੂੰ ਹਿਸਾਰ ਵਾਪਸ ਆਈ ਤਾਂ ਤਾਲੇ ਟੁੱਟੇ ਹੋਏ ਸਨ।

News Source link