ਨਿਊਯਾਰਕ, 14 ਫਰਵਰੀ

ਨਿਊਯਾਰਕ ਸਿਟੀ ਦੇ ਸਬ-ਵੇਅ ‘ਚ ਚਾਕੂ ਮਾਰਨ ਦੀਆਂ ਘਟਨਾਵਾਂ ‘ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਨਿਊਯਾਰਕ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਲੰਘੇ ਦੋ ਦਿਨਾਂ ਦੌਰਾਨ ਹੋਏ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ‘ਤੇ ਹਮਲੇ ਹੋਏ ਉਹ ਬੇਘਰੇ ਸਨ।

ਪੁਲੀਸ ਨੂੰ ਸ਼ੱਕ ਹੈ ਕਿ ਇਹ ਹਮਲੇ ਇੱਕ ਹੀ ਵਿਅਕਤੀ ਨੇ ਕੀਤੇ ਹਨ ਅਤੇ ਉਹ ਉਸ ਦੀ ਭਾਲ ਕਰ ਰਹੀ ਹੈ। ਘਟਨਾ ਦੀ ਜਾਂਚ ਲਈ ਪੁਲੀਸ ਸਬ-ਵੇਅ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੈਨਹੱਟਨ ਇਲਾਕੇ ‘ਚ ਹੀ 67 ਸਾਲਾ ਤੇ 43 ਸਾਲਾ ਵਿਅਕਤੀ ‘ਤੇ ਹਮਲਾ ਕੀਤਾ ਗਿਆ ਹੈ। -ਏਪੀ

News Source link