ਮੁੰਬਈ, 11 ਫਰਵਰੀ

ਬੌਲੀਵੁੱਡ ਅਦਾਕਾਰ ਸੰਜੇ ਦੱਤ ਨੇ ਵਿਆਹ ਦੀ 12ਵੀਂ ਵਰ੍ਹੇਗੰਢ ਮੌਕੇ ਆਪਣੀ ਪਤਨੀ ਮਾਨਿਅਤਾ ਨਾਲ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਦੋਵਾਂ ਪਤੀ-ਪਤਨੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਮਾਨਿਅਤਾ ਨੇ ਕਾਲੇ ਅਤੇ ਸੁਨਹਿਰੀ ਰੰਗ ਦੀ ਸਾੜੀ ਲਾਈ ਹੋਈ ਹੈ ਤੇ ਸੰਜੇ ਦੱਤ ਨੇ ਕਾਲੇ ਰੰਗ ਦਾ ਪਠਾਨੀ ਸੂਟ ਪਾਇਆ ਹੋਇਆ ਹੈ। ਇਸ ਤਸਵੀਰ ਦੀ ਕੈਪਸ਼ਨ ਵਿੱਚ ਸੰਜੇ ਨੇ ਲਿਖਿਆ,” ਮੈਂ ਤੈਨੂੰ ਪਿਆਰ ਕੀਤਾ ਹੈ ਤੇ ਹੁਣ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ..ਮਾਨਿਅਤਾ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।” ਅਦਾਕਾਰਾ ਰਿਚਾ ਸ਼ਰਮਾ ਨੇ ਵੀ ਟਿੱਪਣੀ ਕਰਕੇ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸੰਜੇ ਅਤੇ ਮਾਨਿਆਤਾ ਦਾ ਵਿਆਹ ਸਾਲ 2008 ਦੇ ਫਰਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ ਤੇ ਸਾਲ 2010 ਵਿੱਚ ਉਨ੍ਹਾਂ ਦੇ ਘਰ ਜੋੜੇ ਬੱਚੇ ਸ਼ਾਹਰਾਨ ਅਤੇ ਇਕਰਾ ਪੈਦਾ ਹੋਏ ਸਨ।
-ਆਈਏਐੱਨਐੱਸ

News Source link