ਤਿਰੂਵਨੰਤਪੁਰਮ: ਸੋਹਨ ਰੋਇ ਦੀ ਲਘੂ ਫਿਲਮ ‘ਬਲੈਕ ਸੈਂਡ’ ਨੇ ਇਸ ਸਾਲ ਦੇ ਆਸਕਰ ਲਈ ਥਾਂ ਬਣਾਈ ਹੈ। ਏਰੀਜ਼ ਟੈਲੀਕਾਸਟਿੰਗ ਪ੍ਰਾਈਵੇਟ ਲਿਮਟਿਡ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਦਸਤਾਵੇਜ਼ੀ ਲਘੂ ਫਿਲਮਾਂ ਦੇ ਵਰਗ ਲਈ ਯੋਗ ਪਾਈ ਗਈ ਹੈ। ਇਸ ਵਰਗ ਵਿਚ 114 ਫਿਲਮਾਂ ਸਨ ਤੇ ਇਹ ਇਕੱਲੀ ਫਿਲਮ ਯੋਗ ਪਾਈ ਗਈ ਹੈ। ਇਹ ਫਿਲਮ ਕੋਲਾਮ ਜ਼ਿਲ੍ਹੇ ਦੇ ਅਲਾਪਦ ਖੇਤਰ ਵਿਚ ਰੇਤ ਮਾਫੀਆ ਦੀ ਤਬਾਹੀ ਨੂੰ ਬਿਆਨਦੀ ਹੈ ਜਿਸ ਨਾਲ ਉਥੋਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸੋਹਨ ਰੋਇ ਹੌਲੀਵੁੱਡ ਫਿਲਮ ‘ਡੈਮ 999’ ਨਾਲ ਚਰਚਾ ਵਿਚ ਆਇਆ ਸੀ। ਇਸ ਤੋਂ ਇਲਾਵਾ ‘ਬਲੈਕ ਸੈਂਡ’ ਦੀ ਰਾਜਸਥਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਵੀ ਚੋਣ ਹੋਈ ਹੈ ਜੋ 20 ਤੋਂ 24 ਮਾਰਚ ਤਕ ਜੈਪੁਰ ਵਿਚ ਹੋ ਰਿਹਾ ਹੈ।
-ਆਈਏਐੱਨਐੱਸ

News Source link