ਕਲ ਰੋਅਲ ਵੂਮਨ ਕਲਚਰ ਐਸੋਸੀਏਸਨ ਅਤੇ ਐਫੀਲੀਏਟ ਪਰਮ ਸ਼ਾੰਤੀ ਮੈਡੀਟੇਸ਼ਨ ਗਰੂਪ ਨੇ ਇਕ ਜੂਮ ਮਿਟਿੰਗ ਰੱਖੀ। ਇਸ ਮੀਟਿੰਗ ਦਾ ਮਕਸਦ ਕੋਵਿਡ-19 ਦੇ ਰੋਜ਼ਾਨਾ ਜ਼ਿੰਦਗੀ ਤੇ ਹੋਏ ਅਸਰ ਬਾਰੇ ਗੱਲ ਬਾਤ ਕਰਨਾ ਸੀ। ਮਾਨ ਯੋਗ ਮੈਂਬਰ ਆਫ ਪਾਰਲੀਮੈਂਟ ਜੈਗ ਸਹੌਤਾ ਜੀ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂਬਰਜ਼ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਕਿੱਤਾ। ਤਕਰੀਬਨ ਸਾਰੇ ਮੈਂਬਰਜ਼ ਨੇ ਇਸ ਸਮੱਸਿਆ ਬਾਰੇ ਗੱਲ ਬਾਤ ਕੀਤੀ ਕਿ ਕਿਵੇ਼ਂ ਘਰ ਵਿੱਚ ਰਹਿ ਕੇ ਸਮਾਂ ਬਿਤਾਉਣਾ ਪਿਆ ਅਤੇ ਉਸ ਕਰ ਕੇ ਆਇਆਂ ਹੋਰ ਤਕਲੀਫ਼ਾਂ ਬਾਰੇ ਵਿਚਾਰ ਸਾਂਝੇ ਕੀਤੇ।

Jag Sahota, MP

ਇਸ ਗੱਲ ਬਾਤ ਰਾਹੀਂ ਇਹ ਵੀ ਦਰਸਾਇਆ ਗਿਆ ਕਿ ਮੈਡੀਟੇਸ਼ਨ ਦੁਆਰਾ ਨਾ ਕੋਈ ਸਟਰੈਸ ਅਤੇ ਨਾ ਹੀ ਕੋਈ ਡਿਪਰੈਸ਼ਨ ਦੀ ਸ਼ਿਕਾਇਤ ਸਾਹਮਣੇ ਆਈ। ਇਸ ਤੋਂ ਓੁਪਰੰਤ ਇੱਕੋ ਹੀ ਮੁਸ਼ਕਲ ਸਾਹਮਣੇ ਆਈ ਜੋ ਕਿ ਘਰ ਤੋਂ ਬਾਹਰ ਜਾਣ ਸੰਬੰਧੀ ਸੀ। ਇਸੇ ਕਰਕੇ ਸਾਰੇ ਮੈਂਬਰਸ ਹਰ ਐਤਵਾਰ ਨੂੰ ਆਪਣਾ ਸਮਾਂ 20 ਮਿੰਟ ਦੇ ਲੱਗ ਭੱਗ ਮੈਡੀਟੇਸ਼ਨ ਕਰਨ ਨੂੰ ਦਿੰਦੇ ਹਾਂ।
ਮਾਨ ਯੋਗ ਜਗ ਸਹੋਤਾ ਜੀ ਨੇ ਵੀ ਮੈਡੀਟੇਸ਼ਨ ਵਿੱਚ ਹਿੱਸਾ ਲਿਆ ਅਤੇ ਗੁਰਮੀਤ ਸਰਪਾਲ ਜੀ (RWCA ਦੇ ਮੁਖੀ) ਦਾ ਧੰਨਵਾਦ ਕੀਤਾ।
ਇਸ ਮੀਟਿੰਗ ਵਿੱਚ ਲੱਗ ਭੱਗ 30 ਮੈਂਬਰਸ ਨੇ ਹਿੱਸਾ ਲਿਆ।CIWA ਤੋਂ ਵੰਦਨਾ ਸ਼ਰਮਾ ਜੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

Gurmeet Kaur Sarpal


ਮੈਂ (ਗੁਰਮੀਤ ਸਰਪਾਲ) ਮਾਨ ਯੋਗ ਜਗ ਸਹੋਤਾ ਜੀ ਅਤੇ RWCA ਦੇ ਸਾਰੇ ਮੈਂਬਰਸ ਦਾ ਧੰਨਵਾਦ ਕਰਦੀ ਹਾਂ, ਜਿਨਾਂ ਨੇ ਇਸ ਮੀਟਿੰਗ ਵਿੱਚ ਯੋਗ ਦਾਨ ਪਾਇਆ ਅਤੇ ਨਾਲ ਹੀ ਮੈਡੀਟੇਸ਼ਨ ਗਰੂਪ ਦਾ ਵੀ ਧੰਨਵਾਦ ਕਰਦੀ ਹਾਂ।

ਪਰਧਾਨ ਗੁਰਮੀਤ ਸਰਪਾਲ
403-280-6090

ਰਿਪੋਰਟ ਕਰਤਾ
ਦਲਬੀਰ ਕੌਰ।