ਤਪੋਵਨ, 12 ਫਰਵਰੀ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਅੱਜ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਕਾਰਨ ਇਸ ਆਫ਼ਤ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਇਥੇ ਚਿੱਕੜ ਨਾਲ ਭਰੀ ਸੁਰੰਗ ਵਿੱਚ 25-35 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਅੱਜ ਛੇਵੇਂ ਦਿਨ ਵੀ ਬਚਾਅ ਮੁਹਿੰਮ ਜਾਰੀ ਰਹੀ। ਬਚਾਅ ਟੀਮਾਂ ਨੂੰ ਲੋਕਾਂ ਨੂੰ ਕੱਢਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੈਣੀ ਵਿੱਚ ਰਿਸ਼ੀ ਗੰਗਾ ਹਾਈਡਲ ਪ੍ਰਾਜੈਕਟ ਦੇ ਮਲਬੇ ਤੇ ਮਾਈਥਾਨਾ ਵਿਚੋਂ ਇਕ-ਇਕ ਲਾਸ਼ ਬਰਾਮਦ ਹੋਈ। ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਤਬਾਹ ਹੋਏ ਰਿਸ਼ੀ ਗੰਗਾ ਹਾਈਡਲ ਪ੍ਰਾਜੈਕਟ ਦੀਆਂ ਪੁਰਾਣੀਆਂ ਤਸਵੀਰਾਂ ਦੀ ਮਦਦ ਨਾਲ ਬਚਾਅ ਕਾਰਜ ਚੱਲ ਰਹੇ ਹਨ।

News Source link