ਦਵਿੰਦਰ ਸਿੰਘ ਭੰਗੂ

ਰਈਆ, 10 ਫਰਵਰੀ

ਕਸਬਾ ਮਹਿਤਾ ਚੌਂਕ ਵਿੱਚ ਅੱਜ ਸਵੇਰੇ ਅੰਮ੍ਰਿਤਧਾਰੀ ਪਤੀ-ਪਤਨੀ ਵੱਲੋਂ ਆਪਣੇ ਪੁੱਤਰ ਦੀ ਮੌਤ ਦੇ ਗ਼ਮ ਵਿੱਚ ਖ਼ੁਦ ਨੂੰ ਪਿਸਤੌਲ ਨਾਲ ਗੋਲੀ ਮਾਰ ਲਈ। ਪਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਪਤਨੀ ਗੁਰੂ ਰਾਮ ਦਾਸ ਹਸਪਤਾਲ ਵੱਲਾਂ ਵਿੱਚ ਆਈਸੀਯੂ ਵਿੱਚ ਦਾਖ਼ਲ ਹੈ। ਵੇਰਵਿਆਂ ਅਨੁਸਾਰ ਘੁਮਾਣ ਰੋਡ ‘ਤੇ ਸਥਿਤ ਅਮਰਜੀਤ ਫ਼ੋਟੋਗਰਾਫ਼ਰ ਦੇ ਮਾਲਕ ਸੰਦੀਪ ਸਿੰਘ ਦੇ ਘਰ ਉਸ ਦੇ ਗੁਆਂਢੀਆਂ ਨੇ ਸਵੇਰੇ ਲਗਪਗ 8.15 ਵਜੇ ਗੋਲੀ ਚੱਲਣ ਦੀ ਅਵਾਜ਼ ਸੁਣੀ। ਜਦੋਂ ਉਹ ਘਟਨਾ ਥਾਂ ‘ਤੇ ਪਹੁੰਚੇ ਤਾਂ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਤਜਿੰਦਰ ਕੌਰ ਜ਼ਮੀਨ ‘ਤੇ ਖ਼ੂਨ ਨਾਲ ਲੱਥਪੱਥ ਪਏ ਸਨ। ਸੰਦੀਪ ਸਿੰਘ ਦੇ ਸੱਜੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ। ਮ੍ਰਿਤਕ ਦੇ ਵੱਡੇ ਭਰਾ ਨਵਦੀਪ ਸਿੰਘ ਅਤੇ ਕੁਝ ਨਜ਼ਦੀਕੀਆਂ ਨੇ ਐਂਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੰਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਤਜਿੰਦਰ ਕੌਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਭੇਜ ਦਿੱਤਾ, ਜਿੱਥੋਂ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਲਈ ਰੈਫਰ ਕੀਤਾ ਗਿਆ।

ਥਾਣਾ ਮਹਿਤਾ ਦੇ ਪੁਲੀਸ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਜੋੜੇ ਦੇ ਇਕਲੌਤੇ ਪੁੱਤਰ ਕੰਵਰ ਬੀਰ ਸਿੰਘ (16 ਸਾਲ) ਨੇ ਚਾਰ ਕੁ ਮਹੀਨੇ ਪਹਿਲਾਂ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਦੋਵਾਂ ਬਹੁਤ ਉਦਾਸੀ ਅਤੇ ਇਕਲਾਪਾ ਮਹਿਸੂਸ ਕਰ ਰਹੇ ਸਨ।

News Source link