ਇਸਲਾਮਾਬਾਦ: ਪਾਕਿਸਤਾਨ ਸੁਪਰੀਮ ਕੋਰਟ ਨੇ ਦਸੰਬਰ 2020 ਵਿਚ ਭੀੜ ਵੱਲੋਂ ਅੱਗ ਲਾ ਕੇ ਸਾੜੇ ਗਏ ਇਕ ਹਿੰਦੂ ਮੰਦਰ ਦੀ ਤੁਰੰਤ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ। 30 ਦਸੰਬਰ 2020 ਨੂੰ ਭੜਕੀ ਹੋਏ ਹਜੂਮ ਨੇ ਕਰਕ ਜ਼ਿਲ੍ਹੇ ਦੇ ਟੇਰੀ ਇਲਾਕੇ ਵਿਚ ਸ੍ਰੀ ਪਰਮਹੰਸ ਮਹਾਰਾਜ ਦੀ ਸਮਾਧੀ ਨੂੰ ਅੱਗ ਲਾ ਦਿੱਤੀ ਸੀ। ਪਿਛਲੇ ਮਹੀਨੇ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਮੰਦਰ ਦੀ ਮੁੜ ਉਸਾਰੀ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਹਮਲਾਵਰਾਂ ਖ਼ਿਲਾਫ਼ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ। ਸੋਮਵਾਰ ਹੋਈ ਸੁਣਵਾਈ ਵਿਚ ਬੈਂਚ ਨੇ ਸੂਬਾ ਸਰਕਾਰ ਨੂੰ ਮੰਦਰ ਦੀ ਮੁੜ ਉਸਾਰੀ ਲਈ ਲੱਗਣ ਬਾਰੇ ਸਮੇਂ ਦੀ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। -ਆਈਏਐਨਐੱਸ

News Source link