ਜਗਜੀਤ ਸਿੰਘ,

ਮੁਕੇਰੀਆਂ, 10 ਫਰਵਰੀ

ਖੰਡ ਮਿੱਲ ਮੁਕੇਰੀਆਂ ਵੱਲ ਕਰੀਬ ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਵਾਸਤੇ ਗੰਨਾ ਕਾਸ਼ਤਕਾਰਾਂ ਵਲੋਂ ਮੁਕੇਰੀਆਂ-ਜਲੰਧਰ ਕੌਮੀ ਮਾਰਗ ‘ਤੇ ਬਾਅਦ ਦੁਪਹਿਰ ਕਰੀਬ 3.50 ਵਜੇ ਜਾਮ ਲਗਾ ਦਿੱਤਾ। ਇਸਤੋਂ ਪਹਿਲਾਂ ਗੰਨਾ ਕਾਸ਼ਤਕਾਰ ਖੰਡ ਮਿੱਲ ਮੁਕੇਰੀਆਂ ਅੱਗੇ ਧਰਨਾ ਦੇ ਰਹੇ ਸਨ ਪਰ ਖੰਡ ਮਿੱਲ ਦੀ ਟਾਲ ਮਟੌਲ ਵਾਲੀ ਨੀਤੀ ਤੋਂ ਤੰਗ ਆ ਕੇ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਮੌਕੇ ‘ਤੇ ਪੁੱਜੇ ਐੱਸਪੀ ਧਰਮਵੀਰ ਸਿੰਘ ਤੇ ਡੀਐੱਸਪੀ ਰਵਿੰਦਰ ਸਿੰਘ ਨੇ ਮਾਰਗ ਜਾਮ ਨਾ ਕਰਨ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਆਖਿਆ ਪਰ ਕਿਸਾਨ ਅਦਾਇਗੀ ਦੇ ਸਮਾਂਬੱਧ ਭਰੋਸੇ ਅਤੇ ਮੁੱਕਰਨ ‘ਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ‘ਤੇ ਅੜੇ ਹੋਏ ਹਨ।

News Source link