ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ ,9 ਫਰਵਰੀ

ਨੇੜਲੇ ਪਿੰਡ ਨਾਗਰਾ ਦੇ ਨੌਜਵਾਨ ਜਸ਼ਨਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪੁਲੀਸ ਨੇ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ‘ਤੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣੇ ਵਿੱਚ ਬਲਜੀਤ ਸਿੰਘ ਵਾਸੀ ਨਾਗਰਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਪੜ੍ਹਦਾ ਸੀ। ਉਹ 7 ਫਰਵਰੀ ਨੂੰ ਘਰੋਂ 20 ਹਜ਼ਾਰ ਰੁਪਏ ਫੀਸ ਭਰਨ ਲਈ ਲੈ ਕੇ ਗਿਆ ਸੀ, ਪਰ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ । 8 ਫਰਵਰੀ ਨੂੰ ਉਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਕਿ ਜਸ਼ਨਦੀਪ ਸਿੰਘ ਦੀ ਹਾਲਤ ਠੀਕ ਨਹੀਂ ਹੈ। ਇਸੇ ਦੌਰਾਨ ਉਨ੍ਹਾਂ ਨੂੰ ਪਿੰਡ ਤੋਂ ਪਤਾ ਲੱਗਾ ਕਿ ਜਸ਼ਨਦੀਪ ਸਿੰਘ ਨੂੰ ਜਗਸੀਰ ਸਿੰਘ ਵਾਸੀ ਨਾਗਰਾ ਅਤੇ ਰੋਹਿਤ ਵਾਸੀ ਹਿਮਾਚਲ ਪ੍ਰਦੇਸ਼, ਜਗਸੀਰ ਦੇ ਖੇਤ ‘ਚ ਲੱਗੀ ਮੋਟਰ ‘ਤੇ ਲੈ ਕੇ ਗਏ ਸਨ, ਜਿੱਥੇ ਉਸ ਨੂੰ ਨਸ਼ਾ ਕਰਵਾ ਕੇ ਛੱਡ ਗਏ। ਪੁਲੀਸ ਨੇ ਸ਼ਿਕਾਇਤ ਦੇ ਅਧਾਰ ‘ਤੇ ਦੋਵਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

News Source link