ਦੇਹਰਾਦੂਨ, 9 ਫਰਵਰੀ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਰਿਸ਼ੀਗੰਗਾ ਵਾਦੀ ਵਿੱਚ ਆਏ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਵਧ ਕੇ 31 ਤਕ ਪੁੱਜ ਗਈ ,ਜਦੋਂ ਕਿ ਐਨਟੀਪੀਸੀ ਦੇ ਤਪੋਵਨ ਪ੍ਰਾਜੈਕਟ ਦੀ ਸੁਰੰਗ ਵਿੱਚ ਫਸੇ 30-35 ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਸਮੇਤ ਕਈ ਏਜੰਸੀਆਂ ਦੇ ਸਾਂਝੇ ਬਚਾਅ ਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ।

ਜਾਣਕਾਰੀ ਅਨੂਸਾਰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੋਂ ਕੁਲ 31 ਲਾਸਾਂ ਬਰਾਮਦ ਹੋਈਆਂ ਹਨ ਜਦੋਂ ਕਿ 175 ਹੋਰ ਲਾਪਤਾ ਹਨ। ਸੂਬੇ ਦੇ ਮੁੱਖ ਮੰਤਰੀ ਨੇ ਮੰਗਲਵਾਰ ਸਵੇਰੇ ਇਲਾਕੇ ਦਾ ਹਵਾਈ ਸਰਵੇਖਣ ਕੀਤਾ ਅਤੇ ਹਾਦਸੇ ਦੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਰਿਸ਼ੀਗੰਗਾ ਅਤੇ ਤਪੋਵਨ ਬਿਜਲੀ ਪ੍ਰਾਜੈਕਟ ਵਿੱਚ ਕੰਮ ਕਰਨ ਵਾਲੇ ਅਤੇ ਆਲੇ ਦੁਆਲੇ ਰਹਿਣ ਵਾਲੇ ਕਰੀਬ ਅੱਧਾ ਦਰਜਨ ਲੋਕ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ।
-ਏਜੰਸੀ

News Source link