ਫਿਰੋਜ਼ਾਬਾਦ, 9 ਫਰਵਰੀ

ਅਸਾਮ ਰਾਈਫਲਜ਼ ਦਾ ਅਸਲਾ ਲੈ ਕੇ ਦਿੱਲੀ ਤੋਂ ਸ਼ਿਲੌਂਗ ਜਾ ਰਹੇ ਟਰੱਕ ਵਿੱਚੋਂ ਕਿਸੇ ਨੇ ਅਸਲੇ ਦੇ ਦੋ ਬੈਗ ਚੋਰੀ ਕਰ ਲਏ। ਇਨ੍ਹਾਂ ਬੈਗਾਂ ਵਿੱਚ ਨੌਂ ਮੈਗਜ਼ੀਨਾਂ ਅਤੇ 180 ਕਾਰਤੂਸ ਸਨ। ਪੁਲੀਸ ਅਨੁਸਾਰ ਚੋਰੀ ਦੀ ਇਹ ਘਟਨਾ ਐਤਵਾਰ ਨੂੰ ਉਦੋਂ ਵਾਪਰੀ ਦੱਸੀ ਜਾਂਦੀ ਹੈ ਜਦੋਂ ਟਰੱਕ ਡਰਾਈਵਰ ਜਾਲੇਸਰ ਸੜਕ ‘ਤੇ ਰਾਤ ਦੀ ਠਹਿਰ ਲਈ ਰੁਕਿਆ ਸੀ। ਫਿਰੋਜ਼ਾਬਾਦ ਦੇ ਵਧੀਕ ਐਸਪੀ ਐੱਮਸੀ ਮਿਸ਼ਰਾ ਨੇ ਦੱਸਿਆ ਕਿ ਆਸਾਮ ਰਾਈਫਲਜ਼ ਦੇ ਯੂਨਿਟ-3 ਦੇ ਜਵਾਨ ਅਵਧੇਸ਼ ਕੁਮਾਰ ਨੇ ਪੁਲੀਸ ਨੂੰ ਚੋਰੀ ਦੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਪੁਲੀਸ ਨੇ ਐਫਆਈਆਰ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
-ਏਜੰਸੀ

News Source link