ਨਵੀਂ ਦਿੱਲੀ, 8 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨੂੰ ਦੁਨੀਆਂ ਵਿੱਚ ਨਵੀਂ ਉਮੀਦ ਜਗਾਉਣ ਵਾਲਾ ਅਤੇ ਆਮਨਿਰਭਰ ਭਾਰਤ ਦਾ ਰਾਹ ਦਸੇਰਾ ਕਰਾਰ ਦਿੱਤਾ। ਰਾਜਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਪੂਰੀ ਦੁਨੀਆਂ ਦੀ ਨਿਗ੍ਹਾ ਅੱਜ ਭਾਰਤ ‘ਤੇ ਹੈ। ਉਨ੍ਹਾਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਵੀ ਹਨ। ਉਨ੍ਹਾਂ ਕਿਹਾ, ” ਪੂਰੀ ਦੁਨੀਆਂ ਅੱਜ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਮਨੁੱਖ ਨੂੰ ਅਜਿਹੇ ਕਠਿਨ ਦੌਰ ਵਿਚੋਂ ਲੰਘਣਾ ਪਵੇਗਾ। ” ਧੱਨਵਾਦ ਮਤੇ ‘ਤੇ ਚਰਚਾ ਵਿੱਚ ਹਿੱਸਾ ਲੈਣ ਲਈ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਸ਼ਣ ਦਾ ਬਾਈਕਾਟ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ‘ਤੇ ਨਿਸ਼ਾਨਾ ਸੇਧਦਿਆਂ ਕਿਹਾ , ‘ ਚੰਗਾ ਹੁੰਦਾ, ਰਾਸ਼ਟਰਪਤੀ ਜੀ ਦਾ ਭਾਸ਼ਣ ਸੁਣਨ ਲਈ ਸਭ ਹੁੰਦੇ.. ਤਾਂ ਲੋਕਤੰਤਰ ਦੀ ਸ਼ਾਨ ਹੋਰ ਵਧ ਜਾਂਦੀ। ” ਉਨ੍ਹਾਂ ਕਿਹਾ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਇੰਨੀ ਤਾਕਤ ਸੀ ਕਿ ਨਾ ਸੁਣਨ ਦੇ ਬਾਵਜੂਦ ਵੀ ਵਿਰੋਧੀ ਮੈਂਬਰ ਸਦਨ ਵਿੱਚ ‘ਬਹੁਤ ਕੁਝ’ ਬੋਲ ਰਹੇ ਹਨ। -ਏਜੰਸੀ

News Source link