ਨਵੀਂ ਦਿੱਲੀ, 8 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਰੋਸ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕਰਦਿਆਂ ਖੇਤੀਬਾੜੀ ਸੁਧਾਰਾਂ ‘ਤੇ ਵਿਰੋਧੀ ਧਿਰਾਂ ਵੱਲੋਂ ਅਚਾਨਕ ਯੂ ਟਰਨ ਲੈਣ ‘ਤੇ ਸਵਾਲ ਉਠਾਏ। ਪ੍ਰਧਾਨ ਮੰਤਰੀ ਨੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਨ ਵਾਲਿਆਂ ‘ਤੇ ਹਮਲਾ ਬੋਲਦਿਆਂ ਕਿਹਾ, ”ਮੁਲਕ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਨਵੀਂ ‘ਨਸਲ’ ਪੈਦਾ ਹੋ ਗਈ ਹੈ ਜੋ ਬਿਨਾਂ ਪ੍ਰਦਰਸ਼ਨਾਂ ਦੇ ਜੀਅ ਨਹੀਂ ਸਕਦੀ ਤੇ ਮੁਲਕ ਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ” ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਵਿੱਚ ਨਵੀਂ ਐਫਡੀਆਈ(ਵਿਦੇਸ਼ੀ ਨੁਕਸਦਾਰ ਵਿਚਾਰਧਾਰਾ)ਪੈਦਾ ਹੋ ਗਈ ਹੈ ਤੇ ”ਸਾਨੂ ਅਜਿਹੀ ਵਿਚਾਰਧਾਰਾ ਤੋਂ ਮੁਲਕ ਨੂੰ ਬਚਾਉਣ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਦੇ ਯੋਗਦਾਨ ‘ਤੇ ਭਾਰਤ ਨੂੰ ਬਹੁਤ ਮਾਣ ਹੈ ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਬਾਰੇ ਵਰਤੀ ਜਾ ਰਹੀ ਭਾਸ਼ਾ ਨਾਲ ਮੁਲਕ ਨੂੰ ਕੋਈ ਲਾਭ ਨਹੀਂ ਹੋੇਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ

News Source link