ਦੇਹਰਾਦੂਨ, 8 ਫਰਵਰੀ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਨਾਲ ਹੀ ਕੁਲ ਲਾਪਤਾ 153 ਲੋਕਾਂ ਵਿਚੋਂ 10 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਰਿਸ਼ੀਗੰਗਾ ਵਾਦੀ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਐਤਵਾਰ ਨੂੰ ਅਚਾਨਕ ਆਏ ਹੜ੍ਹ ਨਾਲ ਪ੍ਰਭਾਵਿਤ 13.2 ਮੈਗਾਵਾਟ ਰਿਸ਼ੀਗੰਗਾ ਅਤੇ 480 ਮੈਗਾਵਾਟ ਤਪੋਵਨ ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਵਿੱਚ ਲਾਪਤਾ ਹੋਏ ਲੋਕਾਂ ਦੀ ਤਲਾਸ਼ ਫੌਜ, ਆਈਟੀਬੀਪੀ, ਐਨਡੀਆਰਐਫ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਚਮੋਲੀ ਹਾਦਸੇ ਵਿੱਚ ਹੁਣ ਤਕ 153 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਵਿਚੋਂ 10 ਦੀਆਂ ਲਾਸ਼ਾਂ ਮਿਲ ਚੁੱਕੀਆਂ। ਉਨ੍ਹਾਂ ਦੱਸਿਆ ਕਿ ਰਿਸ਼ੀਗੰਗਾ ਪ੍ਰਾਜੈਕਟ ਵਾਲੀ ਥਾਂ ‘ਤੇ 32 ਲੋਕਾਂ ਅਤੇ ਤਪੋਵਨ ਪ੍ਰਾਜੈਕਟ ਵਾਲੀ ਥਾਂ ‘ਤੇ 121 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। -ਏਜੰਸੀ

News Source link