ਖੇਤਰੀ ਪ੍ਰਤੀਨਿਧ

ਬਰਨਾਲਾ, 6 ਫਰਵਰੀ

ਸੀਲਬੰਦ ਲਿਫਾਫੇ ‘ਚ ਪਏ ਕਰੰਸੀ ਨੋਟਾਂ ਦੇ ਕਿਸੇ ਗੈਬੀ ਸ਼ਕਤੀ ਨਾਲ ਸੀਰੀਅਲ ਨੰਬਰ ਦੱਸਣ ਵਾਲੇ ਨੂੰ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਐਲਾਨੀ ਇੱਕ ਕਰੋੜ ਦੇ ਨਕਦ ਇਨਾਮ ਦੀ ਚੁਣੌਤੀ ਆਗਰਾ ਦੇ ਮਨੋਜ ਕੁਮਾਰ ਨੇ ਕਬੂਲ ਲਈ ਹੈ। ਇਸ ਸਬੰਧੀ ਉਸ ਨੇ ਤੈਅਸ਼ੁਦਾ ਇੱਕ ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ਵੀ ਜਮ੍ਹਾਂ ਕਰਵਾ ਦਿੱਤੀ ਹੈ| ਤਰਕਸ਼ੀਲ ਸੁਸਾਇਟੀ ਭਾਰਤ ਦੇ ਪ੍ਰਧਾਨ ਰਾਜਾ ਰਾਮ ਹੰਡਿਆਇਆ ਤੇ ਮੋਢੀ ਆਗੂ ਮੇਘ ਰਾਜ ਮਿੱਤਰ ਦੇ ਬੇਟੇ ਅਮਿਤ ਮਿੱਤਰ ਨੇ ਚੁਣੌਤੀ ਕਬੂਲੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਆਗਰਾ ਵਾਸੀ ਮੁਕੇਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਹ ਆਪ ਜਾਂ ਉਸ ਦਾ ਗੁਰੂ ਸੀਲਬੰਦ ਲਿਫਾਫੇ ‘ਚ ਪਏ ਨੋਟਾਂ ਦੇ ਸੀਰੀਅਲ ਨੰਬਰ ਦੱਸਣਗੇ। ਇਸ ਲਈ ਮੁਕੇਸ਼ ਨੂੰ 30 ਅਪਰੈਲ ਤਕ ਦਾ ਸਮਾਂ ਦਿੱਤਾ ਗਿਆ ਹੈ।

News Source link