ਵਾਸ਼ਿੰਗਟਨ, 4 ਫਰਵਰੀ

ਸ਼ਾਂਤਮਈ ਪ੍ਰਦਰਸ਼ਨਾਂ ਨੂੰ ਸਫ਼ਲ ਲੋਕਤੰਤਰ ਦੀ ਪਛਾਣ ਦੱਸਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਉਹ ਉਨ੍ਹਾਂ ਯਤਨਾਂ ਦਾ ਸਵਾਗਤ ਕੀਤਾ ਹੈ ਜਿਨ੍ਹਾਂ ਨਾਲ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ਵਧਦੀ ਹੈ ਤੇ ਨਿੱਜੀ ਖੇਤਰ ਨੂੰ ਖੁੱਲ੍ਹਾ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਅਮਰੀਕਾ ਉਨ੍ਹਾਂ ਕਦਮਾਂ ਦਾ ਸਵਾਗਤ ਕਰਦਾ ਹੈ ਜੋ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ਵਿੱਚ ਸੁਧਾਰ ਲਿਆਉਣਗੇ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਨਿਵੇਸ਼ ਲਈ ਆਕਰਸ਼ਤ ਕਰਨਗੇ। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਗੱਲਬਾਤ ਰਾਹੀਂ ਦੋਵਾਂ ਧਿਰਾਂ ਵਿਚਾਲੇ ਮੱਤਭੇਦਾਂ ਨੂੰ ਦੂਰ ਕਰਨ ਦੇ ਹੱਕ ਵਿੱਚ ਹੈ।

News Source link