ਪੀਲੀਭੀਤ, 29 ਜਨਵਰੀ

ਜ਼ਿਲ੍ਹੇ ਦੇ ਉਮਰੀਆ ਕਸਬੇ ਵਿੱਚ ਕੋਵਿਡ-19 ਟੀਕਾ ਲਗਵਾਉਣ ਮਗਰੋਂ 55 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦਾ ਇਹ ਦੂਜਾ ਮਾਮਲਾ ਹੈ। ਹਾਲਾਂਕਿ ਸਿਹਤ ਵਿਭਾਗ ਵੱਲੋਂ ਅੱਜ ਕਿਹਾ ਗਿਆ ਹੈ ਕਿ ਮਰਨ ਵਾਲਾ ਵਿਅਕਤੀ ਦਿਲ ਸਬੰਧੀ ਰੋਗਾਂ ਤੋਂ ਪੀੜਤ ਸੀ। ਪ੍ਰਤਾਪ ਰਾਮ ਬਾਲ ਭਲਾਈ ਅਤੇ ਕੁਪੋਸ਼ਣ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮ ਸੀ। ਉਸ ਨੇ ਮਹਿਲਾ ਹਸਪਤਾਲ ਵਿੱਚ ਵੀਰਵਾਰ ਸਵੇਰੇ ਇਹ ਟੀਕਾ ਲਗਵਾਇਆ ਸੀ। ਉਸ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਸ਼ਾਮ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਚੀਫ਼ ਮੈਡੀਕਲ ਅਫਸਰ (ਸੀਐੈੱਮਓ) ਸੀਮਾ ਅਗਰਵਾਲ ਨੇ ਕਿਹਾ ਕਿ ਪ੍ਰਤਾਪ ਰਾਮ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਸ਼ੁੱਕਰਵਾਰ ਸਵੇਰੇ ਆਈ ਪੋਸਟਮਾਰਟਮ ਰਿਪੋਰਟ ਵਿੱਚ ਵੀ ਮੌਤ ਦਾ ਕਾਰਨ ਇਸ ਬਿਮਾਰੀ ਨੂੰ ਦੱਸਿਆ ਗਿਆ ਹੈ। -ਪੀਟੀਆਈ

News Source link