ਨਵੀਂ ਦਿੱਲੀ, 14 ਜਨਵਰੀ

ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ। ਵਿੱਤ ਸਾਲ 2021-22 ਦਾ ਆਮ ਬਜਟ ਸੈਸ਼ਨ ਦੌਰਾਨ 1 ਫਰਵਰੀ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਸਕੱਤਰੇਤ ਦੇ ਬਿਆਨ ਅਨੁਸਾਰ ਦੋ ਹਿੱਸਿਆਂ ਵਿੱਚ ਬਜਟ ਸੈਸ਼ਨ 8 ਅਪਰੈਲ ਤੱਕ ਚੱਲੇਗਾ। ਪਹਿਲਾ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ। ਦੂਜਾ ਸੈਸ਼ਨ 8 ਮਾਰਚ ਤੋਂ 8 ਅਪਰੈਲ ਤੱਕ ਚੱਲੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ।

News Source link