ਪੇਸ਼ਾਵਰ, 14 ਜਨਵਰੀ

ਖੈਬਰ ਪਖਤੂਨਖਵਾ ਦੀ ਸੂਬਾ ਸਰਕਾਰ ਨੇ ਹਿੰਦੂ ਮੰਦਿਰ ‘ਚ ਕੀਤੀ ਭੰਨਤੋੜ ਤੇ ਅੱਗਜ਼ਨੀ ਦੇ ਮਾਮਲੇ ਵਿੱਚ 12 ਪੁਲੀਸ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਹੈ। ਸੂਬਾ ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ ‘ਚ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਹਿੰਦੂ ਮੰਦਿਰ ਦੀ ਸੁਰੱਖਿਆ ‘ਚ ‘ਅਣਗਹਿਲੀ’ ਵਰਤਣ ਦਾ ਦੋਸ਼ੀ ਪਾਇਆ ਗਿਆ ਸੀ। ਕੱਟੜਪੰਥੀ ਇਸਲਾਮਿਕ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਵਾਲੇ ਹਜੂਮ ਨੇ ਮੰਦਿਰ ਦੀ ਭੰਨਤੋੜ ਕਰਦਿਆਂ ਇਸ ਨੂੰ ਅੱਗ ਲਗਾ ਦਿੱਤੀ ਸੀ। ਸੂਬਾ ਸਰਕਾਰ ਨੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੇ ਨਾਲ 33 ਪੁਲੀਸ ਅਧਿਕਾਰੀਆਂ ਦੀਆਂ ਸੇਵਾਵਾਂ ਇਕ ਸਾਲ ਲਈ ਘਟਾ ਦਿੱਤੀਆਂ ਹਨ। -ਪੀਟੀਆਈ

News Source link