ਨਿਊਯਾਰਕ, 14 ਜਨਵਰੀ

ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਆਪਣੀ ਕੰਪਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਅਕਾਊਂਟ ਮੁਅੱਤਲ ਕੀਤੇ ਜਾਣ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਖ਼ਬਰਦਾਰ ਕੀਤਾ ਹੈ ਕਿ ਇਹ ‘ਖ਼ਤਰਨਾਕ ਮਿਸਾਲ’ ਬਣ ਜਾਵੇਗੀ ਅਤੇ ਸੋਸ਼ਲ ਮੀਡੀਆ ‘ਤੇ ਸਿਹਤਮੰਦ ਬਹਿਸ ਨੂੰ ਹੁਲਾਰਾ ਦੇਣ ‘ਚ ਕੰਪਨੀ ਦੀ ਨਾਕਾਮੀ ਝਲਕੇਗੀ। ਟਰੰਪ ਦੇ ਹਮਾਇਤੀਆਂ ਵੱਲੋਂ ਕੈਪੀਟਲ ਹਿੱਲ ‘ਤੇ ਹਮਲੇ ਮਗਰੋਂ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਖਾਤਾ ਪੱਕੇ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਹੋਰ ਹਿੰਸਾ ਭੜਕਣ ਦਾ ਖ਼ਦਸ਼ਾ ਜਤਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਟਵਿੱਟਰ ਦੇ ਨੇਮਾਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਿਸੇ ਦੂਜੀ ਇੰਟਰਨੈੱਟ ਸੇਵਾ ਦਾ ਰੁਖ਼ ਕਰ ਸਕਦੇ ਹਨ। -ਪੀਟੀਆਈ

News Source link