ਮਧੂਬਨੀ, 13 ਜਨਵਰੀ

ਬਿਹਾਰ ਦੇ ਮਧੂਬਨੀ ਜ਼ਿਲ੍ਹੇ ‘ਚ 15 ਵਰ੍ਹਿਆਂ ਦੀ ਗੂੰਗੀ-ਬੋਲੀ ਲੜਕੀ ਨਾਲ ਕੁਝ ਵਿਅਕਤੀਆਂ ਨੇ ਜਬਰ-ਜਨਾਹ ਕਰਨ ਮਗਰੋਂ ਨੁਕੀਲੀ ਚੀਜ਼ ਨਾਲ ਉਸ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਜੋ ਉਹ ਮੂੰਹ ਕਾਲਾ ਕਰਨ ਵਾਲਿਆਂ ਦੀ ਸ਼ਨਾਖ਼ਤ ਨਾ ਕਰ ਸਕੇ। ਡਾਕਟਰਾਂ ਮੁਤਾਬਕ ਲੜਕੀ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਕਾਊਵਾਹਾ ਬਰਹੀ ‘ਚ ਇਹ ਘਟਨਾ ਉਦੋਂ ਵਾਪਰੀ ਜਦੋਂ ਲੜਕੀ ਕੁਝ ਬੱਚਿਆਂ ਨਾਲ ਆਪਣੀ ਬੱਕਰੀਆਂ ਚਰਾਉਣ ਲਈ ਲੈ ਕੇ ਗਈ ਹੋਈ ਸੀ। ਇਕ ਬੱਚੇ ਨੇ ਲੜਕੀ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਲੜਕੀ ਨੇੜਲੇ ਪਿੰਡ ਮਨੋਹਰਪੁਰ ਦੇ ਇਕ ਖੇਤ ‘ਚ ਬੇਹੋਸ਼ ਮਿਲੀ। ਉਸ ਨੂੰ ਤੁਰੰਤ ਉਮਾਗਾਉਂ ਦੇ ਸਿਹਤ ਕੇਂਦਰ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਧੂਬਨੀ ਸਦਰ ਹਸਪਤਾਲ ਰੈਫ਼ਰ ਕਰ ਦਿੱਤਾ। -ਪੀਟੀਆਈ

News Source link