ਜਕਾਰਤਾ, 12 ਜਨਵਰੀ

ਸਮੁੰਦਰ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਇੰਡੋਨੇਸ਼ਿਆਈ ਜਲ ਸੈਨਾ ਦੇ ਗੋਤਾਖੋਤਾਂ ਨੇ ਸ੍ਰੀਵਿਜਿਆ ਏਅਰ ਦੇ ਜਹਾਜ਼ ਦਾ ‘ਬਲੈਕ ਬਾਕਸ’ ਲੱਭ ਲਿਆ ਹੈ ਜੋ ਜਾਵਾ ਸਾਗਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬਲੈਕ ਬਾਕਸ ਦੀ ਜਾਂਚ ਮਗਰੋਂ ਇਹ ਪਤਾ ਲਾਉਣ ‘ਚ ਮਦਦ ਮਿਲ ਸਕਦੀ ਹੈ ਕਿ ਬੋਇੰਗ 737-500 ਜਹਾਜ਼ ਸ਼ਨਿਚਰਵਾਰ ਨੂੰ ਜਕਾਰਤਾ ਤੋਂ ਉਡਾਣ ਤੋਂ ਕੁਝ ਦੇਰ ਬਾਅਦ ਹੀ ਸਮੁੰਦਰ ‘ਚ ਕਿਵੇਂ ਡਿੱਗ ਗਿਆ। ਇਸ ਹਵਾਈ ਜਹਾਜ਼ ‘ਚ 62 ਮੁਸਾਫਰ ਸਵਾਰ ਸਨ। ਅੱਜ ਟੀਵੀ ਚੈਨਲਾਂ ‘ਤੇ ਗੋਤਾਖੋਰਾਂ ਨੂੰ ਇੱਕ ਸਫੈਦ ਕੰਟੇਨਰ ਨਾਲ ਦਿਖਾਇਆ ਗਿਆ ਹੈ ਜਿਸ ‘ਚ ਬਲੈਕ ਬਾਕਸ ਹੁੰਦਾ ਹੈ। -ਏਪੀ

News Source link