ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਲੋਕਾਂ ਨੂੰ ਐਪ ਸਟੋਰਸ ‘ਤੇ ਉਪਲਬਧ ‘ਕੋ-ਵਿਨ’ ਨਾਮ ਦੀਆਂ ਕਈ ਜਾਅਲੀ ਐਪਲੀਕੇਸ਼ਨਸ ਡਾਊਨਲੋਡ ਜਾਂ ਰਜਿਸਟਰ ਨਾ ਕਰਨ ਲਈ ਕਿਹਾ ਹੈ।

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਲੋਕਾਂ ਨੂੰ ਐਪ ਸਟੋਰਸ ‘ਤੇ ਉਪਲਬਧ ‘ਕੋ-ਵਿਨ’ ਨਾਮ ਦੀਆਂ ਕਈ ਜਾਅਲੀ ਐਪਲੀਕੇਸ਼ਨਸ ਡਾਊਨਲੋਡ ਜਾਂ ਰਜਿਸਟਰ ਨਾ ਕਰਨ ਲਈ ਕਿਹਾ ਹੈ। ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ, “ਕੁਝ ਸਮਾਜ ਵਿਰੋਧੀ ਅਨਸਰਾਂ ਨੇ ਸਰਕਾਰ ਦੀਆਂ ਆਉਣ ਵਾਲੀਆਂ ‘ਕੋ-ਵਿਨ’ ਐਪਸ ਦੇ ਅਧਿਕਾਰਤ ਪਲੇਟਫਾਰਮ ਦੇ ਸਮਾਨ ਐਪ ਬਣਾਇਆ ਹੈ, ਜੋ ਐਪ ਸਟੋਰਸ ‘ਤੇ ਉਪਲਬਧ ਹੈ।”

ਮੰਤਰਾਲੇ ਨੇ ਕਿਹਾ, “ਇਸ ਨੂੰ ਡਾਉਨਲੋਡ ਨਾ ਕਰੋ ਅਤੇ ਇਸ ‘ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਐਮਓਐਚਐਫਡਬਲਯੂ ਦੇ ਅਧਿਕਾਰਤ ਪਲੇਟਫਾਰਮ ਨੂੰ ਲਾਂਚ ਸਮੇਂ ਲੋੜੀਂਦਾ ਪ੍ਰਚਾਰ ਕੀਤਾ ਜਾਵੇਗਾ।”

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕੀਤਾ, “ਸਰਕਾਰ ਦੇ ਆਉਣ ਵਾਲੇ ਅਧਿਕਾਰਤ ਪਲੇਟਫਾਰਮ ਨਾਲ ਮਿਲਦੇ-ਜੁਲਦੇ ਨਾਮਾਂ ਵਾਲੇ ਕੁਝ ਐਪ ਸ਼ਰਾਰਤੀ ਅਨਸਰਾਂ ਦੁਆਰਾ ਤਿਆਰ ਕੀਤੇ ਗਏ ਹਨ, ਜੋ ਐਪ ਸਟੋਰਸ ‘ਤੇ ਹਨ। ਉਨ੍ਹਾਂ ਨੂੰ ਡਾਊਨਲੋਡ ਜਾਂ ਉਨ੍ਹਾਂ ‘ਤੇ ਨਿੱਜੀ ਜਾਣਕਾਰੀ ਸਾਂਝਾ ਨਾ ਕਰੋ। ਐਮਓਐਚਐਫਡਬਲਯੂ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ) ਦਾ ਅਧਿਕਾਰਤ ਫੋਰਮ (ਸਰਕਾਰ ਦੁਆਰਾ ਮਨਜ਼ੂਰ ਕੀਤਾ ਗਿਆ) ਐਪ ਦੇ ਆਉਣ ‘ਤੇ ਇਸ ਨੂੰ ਢੁਕਵੇਂ ਤੌਰ ‘ਤੇ ਪ੍ਰਕਾਸ਼ਤ ਕਰੇਗਾ।”

‘ਸ਼ੌਰਟ ਫਾਰ ਕੋਵਿਡ ਵੈਕਸੀਨ ਇੰਟੈਲੀਜੈਂਸ ਨੈਟਵਰਕ’ ਐਪਲੀਕੇਸ਼ਨ ਭਾਵ ਕੋ-ਵਿਨ ਐਪ ਟੀਕਾਕਰਨ ਮੁਹਿੰਮ ਦੇ ਪ੍ਰਬੰਧਨ ਲਈ ਵਰਤੀ ਜਾਏਗੀ, ਜਿਸ ਨੂੰ ਜਲਦੀ ਹੀ ਦੇਸ਼ ਲਈ ਲਿਆਂਦਾ ਜਾਵੇਗਾ। ਇਹ ਐਪ ਨਾ ਸਿਰਫ ਵੱਡੇ ਪੱਧਰ ‘ਤੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਤਾਲਮੇਲ ਬਣਾਉਣ ‘ਚ ਸਹਾਇਤਾ ਕਰੇਗੀ, ਬਲਕਿ ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਅਸਲ ਸਮੇਂ ‘ਚ ਕੋਰੋਨਾਵਾਇਰਸ ਵੈਕਸੀਨ ਦੀ ਨਿਗਰਾਨੀ ਵੀ ਕਰੇਗੀ।

ਇਸ ਨੂੰ ਜਲਦੀ ਹੀ ਜਨਤਾ ਲਈ ਲਾਂਚ ਕੀਤਾ ਜਾਵੇਗਾ। ਲਾਭਪਾਤਰੀ ਪਛਾਣ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਅਤੇ ਬੈਂਕ ਪਾਸਬੁੱਕ ਅਪਲੋਡ ਕਰਨ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰ ਸਕਣਗੇ।

News Credit ABP Sanjha