ਉੱਤਰ ਭਾਰਤ ਦੇ ਬਹੁਤੇ ਰਾਜਾਂ ਸਮੇਤ ਦਿੱਲੀ-ਐਨਸੀਆਰ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਅੱਜ 5 ਜਨਵਰੀ ਨੂੰ ਵੀ ਲੋਕਾਂ ਨੂੰ ਮੀਂਹ ਤੋਂ ਰਾਹਤ ਨਹੀਂ ਮਿਲੇਗੀ।

ਨਵੀਂ ਦਿੱਲੀ: ਉੱਤਰ ਭਾਰਤ ਦੇ ਬਹੁਤੇ ਰਾਜਾਂ ਸਮੇਤ ਦਿੱਲੀ-ਐਨਸੀਆਰ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਅੱਜ 5 ਜਨਵਰੀ ਨੂੰ ਵੀ ਲੋਕਾਂ ਨੂੰ ਮੀਂਹ ਤੋਂ ਰਾਹਤ ਨਹੀਂ ਮਿਲੇਗੀ। ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਸ਼ ਸ਼ੁਰੂ ਹੋ ਗਈ ਹੈ। ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਦਿੱਲੀ ਸਮੇਤ ਹਰਿਆਣਾ ਦੇ ਰੇਵਾੜੀ, ਕੋਸਲੀ, ਭਿਵਾਰੀ ਮਹਿੰਦਰਗੜ੍ਹ, ਚਰਖੀਦਾਦਰੀ, ਮੱਟਨਹਾਈ, ਫਰੂਖਾਨਗਰ, ਝੱਜਰ, ਰੋਹਤਕ, ਮਹਿਮ, ਗੋਹਾਨਾ, ਜੀਂਦ, ਸੋਨੀਪਤ, ਖਰਖੌਦਾ ਤੇ ਪਾਣੀਪਤ ਵਿੱਚ ਕਈ ਥਾਵਾਂ ’ਤੇ ਹਲਕੀ ਬਾਰਸ਼ ਹੋਏਗੀ।

ਉੱਤਰ ਭਾਰਤ ਵਿੱਚ ਚੱਲ ਰਹੀ ਸ਼ੀਤ ਲਹਿਰ ਦੇ ਵਿਚਕਾਰ ਮੌਸਮ ਵਿੱਚ ਅਚਾਨਕ ਤਬਦੀਲੀ ਦਰਜ ਕੀਤੀ ਗਈ ਹੈ। ਇਸ ਦੌਰਾਨ ਉਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਇੰਨਾ ਹੀ ਨਹੀਂ ਪਿਛਲੇ ਕਈ ਦਿਨਾਂ ਤੋਂ ਉੱਤਰ ਭਾਰਤ ਵਿੱਚ ਧੁੰਦ ਅਤੇ ਕੋਹਰਾ ਲਗਾਤਾਰ ਪੈ ਰਿਹਾ ਸੀ। ਹਾਲਾਂਕਿ ਪੰਜਾਬ ‘ਚ ਮੀਂਹ ਮਗਰੋਂ ਪਿਛਲੇ ਦੋ ਦਿਨ ਤੋਂ ਸੰਘਣੀ ਧੁੰਦ ਤੋਂ ਰਾਹਤ ਹੈ।

ਮੌਸਮ ਵਿਭਾਗ ਨੇ 5 ਜਨਵਰੀ ਤਕ ਮੀਂਹ ਅਤੇ ਉਸ ਤੋਂ ਬਾਅਦ ਸ਼ੀਤਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ।ਮੌਸਮ ਵਿਭਾਗ ਦੇ ਅਨੁਸਾਰ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਿੱਚ ਸ਼ੀਤਲਹਿਰ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜਧਾਨੀ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਤਕਰੀਬਨ 5 ਘੰਟੇ ਬਾਰਸ਼ ਹੋਈ, ਜਿਸ ਕਾਰਨ ਸੋਮਵਾਰ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਸੀ।ਇਹੀ ਕਾਰਨ ਹੈ ਕਿ ਅਸਮਾਨ ‘ਚ ਬੱਦਲਵਾਈ ਜਾਰੀ ਰਹੀ ਤੇ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜੀ ਕਾਰਨ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਨੋਇਡਾ, ਦਿੱਲੀ ਦੇ ਉੱਤਰ ਪੱਛਮੀ ਖੇਤਰ ਸਮੇਤ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਜਾਰੀ ਹੈ। 7 ਜਨਵਰੀ ਤੋਂ ਬਾਅਦ, ਦਿੱਲੀ ਵਿੱਚ ਤਾਪਮਾਨ ਘੱਟਣ ਨਾਲ ਠੰਢ ਹੋਰ ਵਧੇਗੀ।

News Credit ABP Sanjha