ਵਾਇਰਸ ਦੀਆਂ ਦੋਵੇਂ ਕਿਸਮਾਂ ਦੇ ਵਿਚ ਫਰਕ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਫਰਕ ਹੈ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਫਰਕ ਹੈ ਕਿਵੇਂ ਆਸਾਨੀ ਨਾਲ ਨਵਾਂ ਸਟ੍ਰੇਨ ਫੈਲ ਸਕਦਾ ਹੈ।

ਬ੍ਰਿਟੇਨ ‘ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪੁਰਾਣੇ ਵਰਜ਼ਨ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ। ਸਨਸਨੀਖੇਜ਼ ਖੁਲਾਸਾ ਇੰਪੀਰੀਅਲ ਕਾਲਜ ਲੰਡਨ ਦੀ ਰਿਸਰਚ ‘ਚ ਹੋਇਆ ਹੈ। ਰਿਪੋਰਟ ਦੇ ਮੁਤਾਬਕ ਨਵੀਂ ਕਿਸਮ ਰੀਪ੍ਰੋਡਕਸ਼ਨ ਜਾਂ ਆਰ ਨੰਬਰ ਨੂੰ 0.4 ਤੇ 0.7 ਦੇ ਵਿਚ ਵਧਾਉਂਦੀ ਹੈ। ਬ੍ਰਿਟੇਨ ਦੇ ਆਰ ਨੰਬਰ 1.1 ਤੇ 1.3 ਦੇ ਵਿੱਚ ਅੰਦਾਜ਼ਾ ਲਾਇਆ ਗਿਆ ਹੈ ਤੇ ਮਾਮਲਿਆਂ ‘ਚ ਕਮੀ ਲਿਆਉਣ ਲਈ ਉਸ ਦਾ 1.0 ਤੋਂ ਹੇਠਾਂ ਲਿਆਉਣਾ ਜ਼ਰੂਰੀ ਹੈ।

ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲਣ ਵਾਲਾ :

ਖੋਜਾਰਥੀਆਂ ਦਾ ਕਹਿਣਾ ਹੈ ਕਿ ਵਾਇਰਸ ਦੀਆਂ ਦੋਵੇਂ ਕਿਸਮਾਂ ਦੇ ਵਿਚ ਫਰਕ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਫਰਕ ਹੈ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਫਰਕ ਹੈ ਕਿਵੇਂ ਆਸਾਨੀ ਨਾਲ ਨਵਾਂ ਸਟ੍ਰੇਨ ਫੈਲ ਸਕਦਾ ਹੈ। ਮਹਾਮਾਰੀ ਦੇ ਸ਼ੁਰੂ ਹੋਣ ਤੋਂ ਹੁਣ ਤਕ ਇਹ ਵਾਇਰਸ ‘ਚ ਆਉਣ ਵਾਲਾ ਸਭ ਤੋਂ ਗੰਭੀਰ ਬਦਲਾਅ ਹੈ। ਖੋਜ ‘ਚ ਦੱਸਿਆ ਗਿਆ ਕਿ ਨਵੀਂ ਕਿਸਮ ਦਾ ਫੈਲਾਅ ਇੰਗਲੈਂਡ ‘ਚ ਲੌਕਡਾਊਨ ਦੌਰਾਨ 3 ਗੁਣਾ ਹੋਇਆ। ਹਾਲਾਂਕਿ ਪਹਿਲੇ ਵਰਜ਼ਨ ਦੇ ਮਾਮਲੇ ਹਾਲ ਹੀ ਦੇ ਦਿਨਾਂ ‘ਚ ਤੇਜ਼ੀ ਨਾਲ ਵਧਣੇ ਸ਼ੁਰੂ ਹੋਏ ਹਨ ਤੇ ਵੀਰਵਾਰ ਇਕ ਦਿਨ ‘ਚ ਮਾਮਲਿਆਂ ਦੀ ਸੰਖਿਆਂ ‘ਚ ਰਿਕਾਰਡ ਵਾਧਾ ਦੇਖਿਆ ਗਿਆ।

ਸ਼ੁਰੂਆਤੀ ਨਤੀਜਿਆਂ ‘ਚ ਸੰਕੇਤ ਮਿਲਿਆ ਸੀ ਕਿ ਕੋਰੋਨਾ ਵਾਇਰਸ ਜ਼ਿਆਦਾ ਤੇਜ਼ੀ ਨਾਲ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਖਾਸ ਕਰਕੇ ਸਕੂਲ ਜਾਣ ਵਾਲਿਆਂ ਦੀ ਉਮਰ ਦੇ ਬੱਚਿਆਂ ‘ਚ ਫੈਲ ਰਿਹਾ ਹੈ ਪਰ ਨਵੇਂ ਰਿਸਰਚ ਦੇ ਡਾਟਾ ‘ਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਸਾਰੇ ਉਮਰ ਦੇ ਵਰਗਾਂ ‘ਚ ਤੇਜ਼ੀ ਨਾਲ ਫੈਲ ਰਹੀ ਹੈ।

ਖੋਜੀਆਂ ਮੁਤਾਬਕ ਇਕ ਸੰਭਾਵਿਤ ਵਿਆਖਿਆ ਇਹ ਹੈ ਕਿ ਸ਼ੁਰੂਆਤੀ ਡਾਟਾ ਨਵੰਬਰ ‘ਚ ਲੌਕਡਾਊਨ ਦੌਰਾਨ ਉਸ ਸਮੇਂ ਇਕੱਠਾ ਕੀਤਾ ਗਿਆ ਸੀ ਜਦੋਂ ਸਕੂਲ ਖੁੱਲ੍ਹ ਗਏ ਸਨ।

News Credit ABP Sanjha