ਚੋਣ ਕਮੇਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਚੋਣ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਚੁਣੇ ਗਏ ਸਾਰੇ ਵੋਟਿੰਗ ਮੈਂਬਰਾਂ ਦੇ ਆਈ-ਕਾਰਡ ਵੀ ਤਿਆਰ ਹੋ ਗਏ ਹਨ।

ਨਵੀਂ ਦਿੱਲੀ: ਰਾਹੁਲ ਗਾਂਧੀ ਨੂੰ ਜਲਦੀ ਹੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਅਗਲੇ ਦਿਨਾਂ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾ ਸਕਦੀ ਹੈ ਅਤੇ ਇਸ ਦੌਰਾਨ ਰਾਹੁਲ ਗਾਂਧੀ ਨੂੰ ਇੱਕ ਵਾਰ ਫਿਰ ਤੋਂ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਦੀ ਮਨੀਏ ਤਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਉਪ ਚੋਣ ਹੋਵੇਗੀ ਜਿਸ ਵਿੱਚ ਕਾਂਗਰਸ ਦੇ 2000 ਦੇ ਕਰੀਬ ਚੁਣੇ ਮੈਂਬਰ ਵੋਟ ਪਾਉਣਗੇ। ਇਸ ਵਾਰ 2022 ਤਕ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਉਪ ਚੋਣ ਹੋਣੀ ਹੈ।

ਸੂਤਰਾਂ ਮੁਤਾਬਕ ਸੋਨੀਆ ਗਾਂਧੀ ਅਤੇ ਪਾਰਟੀ ਦੇ ਹੋਰ ਉੱਚ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਦੁਬਾਰਾ ਪ੍ਰਧਾਨ ਬਣਨ ਲਈ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਵਾਰ ਕੋਈ ਵੀ ਲਾਬੀ ਉਨ੍ਹਾਂ ਦੇ ਫੈਸਲਿਆਂ ‘ਤੇ ਹਾਵੀ ਨਹੀਂ ਹੋਏਗਾ। ਹਾਲਾਂਕਿ ਰਾਹੁਲ ਗਾਂਧੀ ਨੇ ਹਾਲੇ ਸਹਿਮਤੀ ਨਹੀਂ ਜਤਾਈ। ਸੂਤਰਾਂ ਮੁਤਾਬਕ ਇਸ ਗੱਲ ਦੀ ਪੁਰਜ਼ੋਰ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਸਹਿਮਤ ਹੋ ਜਾਣਗੇ ਅਤੇ ਦੁਬਾਰਾ ਪਾਰਟੀ ਦੇ ਪ੍ਰਧਾਨ ਬਣਨਗੇ।

ਚੋਣ ਕਮੇਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਚੋਣ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਚੁਣੇ ਗਏ ਸਾਰੇ ਵੋਟਿੰਗ ਮੈਂਬਰਾਂ ਦੇ ਕਾਰਡ ਵੀ ਤਿਆਰ ਹੋ ਗਏ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਜੇ ਰਾਹੁਲ ਗਾਂਧੀ ਸਹਿਮਤ ਹੁੰਦੇ ਹਨ, ਤਾਂ ਚੋਣਾਂ ਹੁੰਦੀਆਂ ਹਨ ਜਾਂ ਕਾਂਗਰਸ ਕਾਰਜਕਾਰਨੀ ਕਮੇਟੀ ਵਿੱਚ ਰਾਹੁਲ ਗਾਂਧੀ ਦੇ ਨਾਂ ‘ਤੇ ਸਹਿਮਤੀ ਬਣਦੀ ਹੈ ਅਤੇ ਏਆਈਸੀਸੀ ਦੇ ਸੈਸ਼ਨ ਵਿੱਚ ਨਵੇਂ ਪ੍ਰਧਾਨ ਦੇ ਨਾਂ ‘ਤੇ ਮੋਹਰ ਲੱਗਦੀ ਹੈ।

News Credit ABP Sanjha