ਯੂਨਾਈਟਿਡ ਕਿੰਗਡਮ ਵਿੱਚ ਕੋਰੋਨੋਵਾਇਰਸ ਪਾਬੰਦੀਆਂ ਦੇ ਵਿਚਕਾਰ ਭਾਰਤੀ ਦੂਤਾਵਾਸ ਨੇ 8 ਜਨਵਰੀ, 2021 ਤੱਕ ਸਾਰੀਆਂ ਕੌਂਸਲਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਬ੍ਰਿਟੇਨ ਵਿਚਲੇ ਭਾਰਤੀ ਦੂਤਘਰ ਨੇ ਇਸ ਸਬੰਧੀ ਟਵੀਟ ਕੀਤਾ ਹੈ।

ਬ੍ਰਿਟੇਨ ਵਿੱਚ ਨਵੇਂ ਕੋਰੋਨਾ ਦੀ ਤਬਾਹੀ ਤੋਂ ਬਾਅਦ ਸਾਰੀ ਦੁਨੀਆ ‘ਚ ਕੋਰੋਨਾ ਵਿੱਚ ਦਹਿਸ਼ਤ ਵਧ ਗਈ ਹੈ। ਇਸ ਦੌਰਾਨ ਯੁਨਾਈਟਡ ਕਿੰਗਡਮ ਵਿੱਚ ਕੋਰੋਨੋਵਾਇਰਸ ਪਾਬੰਦੀਆਂ ਦੇ ਵਿਚਕਾਰ ਭਾਰਤੀ ਦੂਤਾਵਾਸ ਨੇ 8 ਜਨਵਰੀ, 2021 ਤੱਕ ਸਾਰੀਆਂ ਦੂਤਾਵਾਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਬ੍ਰਿਟੇਨ ਵਿਚਲੇ ਭਾਰਤੀ ਦੂਤਘਰ ਨੇ ਵੀ ਇਸ ਸਬੰਧੀ ਟਵੀਟ ਕੀਤਾ ਹੈ।
ਭਾਰਤ ਦੇ ਦੂਤਘਰ ਨੇ ਟਵੀਟ ਵਿੱਚ ਲਿਖਿਆ ਹੈ ਕਿ, “ਬ੍ਰਿਟੇਨ ਦੀ ਸਰਕਾਰ ਵੱਲੋਂ ਜਾਰੀ COVID-19 ਦੀਆਂ ਪਾਬੰਦੀਆਂ ਕਰਕੇ ਸਾਰੀਆਂ ਕੌਂਸਲੇਰ ਸੇਵਾ (ਪਾਸਪੋਰਟ, ਪਾਸਪੋਰਟ ਸਰੇਂਡਰ, ਵੀਜ਼ਾ, ਓਸੀਆਈ, ਤਸਦੀਕ ਆਦਿ) ਨੂੰ 08 ਜਨਵਰੀ, 2021 ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।”
ਸੇਵਾਵਾਂ ਦੀ ਬਹਾਲੀ ਨਾਲ ਸਬੰਧਤ ਵਧੇਰੇ ਜਾਣਕਾਰੀ ਤੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਵੈੱਬਸਾਈਟ, ਟਵਿੱਟਰ ਤੇ ਫੇਸਬੁੱਕ ਨੂੰ ਮਾਨੀਟਰ ਕਰੋ।”
News Credit ABP Sanjha