ਆਮ ਤੌਰ ‘ਤੇ ਸ਼ਾਂਤ ਅਤੇ ਸੁਰੱਖਿਅਤ ਮੰਨੇ ਜਾਂਦੇ ਨਿਊ ਯਾਰਕ ਦੇ ਲੋਕਾਂ ਨੇ ਇਸ ਸਾਲ ਕੋਵਿਡ-19 ਗਲੋਬਲ ਮਹਾਮਾਰੀ ਦਾ ਸਾਹਮਣਾ ਕੀਤਾ ਇਸ ਦੇ ਨਾਲ ਹੀ ਕਤਲ ਦੀਆਂ ਘਟਨਾਵਾਂ ਵੀ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਰਹੀਆਂ।

ਨਿਊਯਾਰਕ: ਇਹ ਸਾਲ ਅਮਰੀਕਾ ਦੇ ਨਿਊਯਾਰਕ ਸਿਟੀ ਲਈ ਬਹੁਤ ਤਣਾਅਪੂਰਨ ਰਿਹਾ। ਆਮ ਤੌਰ ‘ਤੇ ਸ਼ਾਂਤ ਅਤੇ ਸੁਰੱਖਿਅਤ ਨਿਊਯਾਰਕ ਮੰਨਿਆ ਜਾਂਦਾ ਹੈ। ਜਦਕਿ ਇਸ ਸਾਲ ਨਿਊਯਾਰਕ ਨੇ ਕੋਵਿਡ-19 ਵਿਸ਼ਵਵਿਆਪੀ ਮਹਾਮਾਰੀ ਦੀ ਮਾਰ ਝਲੀ ਇਸ ਦੇ ਨਾਲ ਹੀ ਇੱਥੇ ਕਤਲ ਦੀਆਂ ਘਟਨਾਵਾਂ ਵੀ ਪਿਛਲੇ ਇੱਕ ਦਹਾਕੇ ਵਿਚ ਸਭ ਤੋਂ ਵੱਧ ਰਹੀਆਂ।

ਇੱਕ ਰਿਪੋਰਟ ਮੁਤਾਬਕ ਮੰਗਲਵਾਰ ਤੱਕ ਸ਼ਹਿਰ ਵਿੱਚ ਕੁੱਲ 447 ਕਤਲ ਹੋਏ, ਜੋ ਪਿਛਲੇ ਸਾਲ ਨਾਲੋਂ 41 ਪ੍ਰਤੀਸ਼ਤ ਵੱਧ ਅਤੇ 2011 ਤੋਂ ਬਾਅਦ ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੋਹਰੇ ਅਤੇ ਪਿਛਲੇ 14 ਸਾਲਾਂ ਵਿੱਚ ਸਭ ਤੋਂ ਵੱਧ ਸੀ।

ਤਿੰਨ ਸਾਲਾਂ ਤੋਂ ਵੱਧ ਰਹੇ ਹਨ ਮੌਤ ਦੇ ਕੇਸ

ਨਿਊਯਾਰਕ ਵਿਚ ਲਗਾਤਾਰ ਤੀਸਰੇ ਸਾਲ ਕਤਲਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਦਕਿ 2017 ਵਿਚ ਸਭ ਤੋਂ ਘੱਟ 292 ਕਤਲ ਹੋਏ। ਅਧਿਕਾਰੀਆਂ ਨੂੰ ਦਰਪੇਸ਼ ਬੇਮਿਸਾਲ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਕੋਵਿਡ-19 ਨੇ ਸ਼ਹਿਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਵਿਭਾਗ ਨੂੰ ਬਜਟ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਹਰ ਥਾਂ ਲੋਕਾਂ ਨੇ ਮਾਸਕ ਪਹਿਨਣ ਨਾਲ ਜੁਰਮ ਦੇ ਮਾਮਲਿਆਂ ਨੂੰ ਸੁਲਝਾਉਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੁਲਿਸ ਕਮਿਸ਼ਨਰ ਦਰਮੋਤ ਸ਼ੀਆ ਨੇ ਮੰਗਲਵਾਰ ਨੂੰ ਪੁਲਿਸ ਹੈਡਕੁਆਟਰ ਵਿਖੇ ਕਿਹਾ, “ਅਸੀਂ ਜ਼ਰੂਰ ਮਾੜੇ ਸਮੇਂ ਤੋਂ ਬਾਹਰ ਨਿਕਲ ਜਾਵਾਂਗੇ।”

News Credit ABP Sanjha