ਪੰਜਾਬ ‘ਚ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਦਾਨ ਸਮੇਤ ਹੋਰਨਾਂ ਆੜ੍ਹਤੀਆਂ ਦੇ ਘਰ ਰੇਡ ਕਾਰਨ ਅੱਜ ਤੋਂ ਸ਼ਨੀਵਾਰ ਤਕ ਪੂਰੇ ਪੰਜਾਬ ‘ਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਮਹੀਨਾ ਹੋਣ ਵਾਲਾ ਹੈ। ਅਜੇ ਵੀ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਇਸ ਦੌਰਾਨ ਅਗਲੇ ਦੌਰ ਦੀ ਗੱਲਬਾਤ ਨੂੰ ਲੈਕੇ ਸਰਕਾਰ ਵੱਲੋਂ ਭੇਜੇ ਪ੍ਰਸਤਾਵ ‘ਤੇ ਕਿਸਾਨ ਸੰਗਠਨ ਅੱਜ ਬੈਠਕ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ ਸਵੇਰੇ ਸਿੰਘੂ ਬਾਰਡਰ ‘ਤੇ 10 ਵਜੇ ਹੋਵੇਗੀ।

ਓਧਰ ਪੰਜਾਬ ‘ਚ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਦਾਨ ਸਮੇਤ ਹੋਰਨਾਂ ਆੜ੍ਹਤੀਆਂ ਦੇ ਘਰ ਰੇਡ ਕਾਰਨ ਅੱਜ ਤੋਂ ਸ਼ਨੀਵਾਰ ਤਕ ਪੂਰੇ ਪੰਜਾਬ ‘ਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਕਿਸਾਨ ਅੰਦੋਲਨ ਨੂੰ ਆਰਥਿਕ ਮਦਦ ਦਿੱਤੇ ਜਾਣ ਕਾਰਨ ਆੜ੍ਹਤੀਆਂ ਦੇ ਖਾਤੇ ਫਰੋਲੇ ਜਾ ਰਹੇ ਹਨ। ਇਸ ਗੱਲ ਤੋਂ ਰੋਹ ‘ਚ ਆਏ ਪੰਜਾਬ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਵਿਰੋਧ ਦੇ ਚੱਲਦਿਆਂ ਹੜਤਾਲ ਕੀਤੀ ਜਾਵੇਗੀ ਤੇ ਮੰਡੀਆਂ ‘ਚ ਆ ਰਹੀ ਕਪਾਹ ਦੀ ਫ਼ਸਲ ਨਹੀਂ ਖਰੀਦਣਗੇ।

News Credit ABP Sanjha