DMRC ਦੇ ਹੁਣ 242 ਸਟੇਸ਼ਨਾਂ ਦੇ ਨਾਲ 10 ਲਾਇਨਾਂ ਹਨ ਤੇ ਹਰ ਦਿਨ ਔਸਤਨ 26 ਲੱਖ ਤੋਂ ਜ਼ਿਆਦਾ ਯਾਤਰੀ ਮੈਟਰੋ ‘ਚ ਸਫ਼ਰ ਕਰਦੇ ਹਨ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਹੀਨੇ ਦੇ ਅੰਤ ‘ਚ ਦਿੱਲੀ ‘ਚ ਦੇਸ਼ ਦੀ ਪਹਿਲੀ ਡਰਾਇਵਰ ਰਹਿਤ ਮੈਟਰੋ ਟਰੇਨ ਨੂੰ ਹਰੀ ਝੰਡੀ ਦੇ ਸਕਦੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਟਰੇਨ ਨੂੰ ਦਿੱਲੀ ਮੈਟਰੋ ਰੇਲ ਨਿਗਮ DMRC ਦੀ ਮਜੈਂਟਾ ਲਾਈਨ ਜਨਕਪੁਰੀ ਪੱਛਮ-ਬੌਟਨੀਕਲ ਗਾਰਡਨ ‘ਤੇ ਹਰੀ ਝੰਡੀ ਦਿਖਾਈ ਜਾਵੇਗੀ।

ਇਕ ਸੂਤਰ ਨੇ ਕਿਹਾ 25 ਦਸੰਬਰ ਦੇ ਆਸਪਾਸ ਡਰਾਇਵਰ ਰਹਿਤ ਟਰੇਨ ਨੂੰ ਹਰੀ ਝੰਡੀ ਦਿਖਾਉਣ ਲਈ ਪ੍ਰਸਤਾਵ ਪ੍ਰਧਾਨ ਮੰਤਰੀ ਦਫ਼ਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਦੀ ਪਹਿਲੀ ਚਾਲਕ ਰਹਿਤ ਟਰੇਨ ਰਵਾਨਾ ਹੋਣ ਲਈ ਤਿਆਰ ਹੈ।

ਦਿੱਲੀ ਮੈਟਰੋ ਨੇ 25 ਦਸੰਬਰ, 2002 ਨੂੰ ਸੰਚਾਲਨ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਇਕ ਦਿਨ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ DMRC ਦੇ ਸ਼ਹਾਦਰਾ ਤੋਂ ਤੀਸ ਹਜਾਰੀ ਤਕ 8.2 ਕਿਲੋਮੀਟਰ ਲੰਬੇ ਪਹਿਲੇ ਖੰਡ ਦਾ ਉਦਘਾਟਨ ਕੀਤਾ ਸੀ। ਜਿਸ ‘ਚ ਸਿਰਫ਼ ਛੇ ਸਟੇਸ਼ਨ ਸਨ।

DMRC ਦੇ ਹੁਣ 242 ਸਟੇਸ਼ਨਾਂ ਦੇ ਨਾਲ 10 ਲਾਇਨਾਂ ਹਨ ਤੇ ਹਰ ਦਿਨ ਔਸਤਨ 26 ਲੱਖ ਤੋਂ ਜ਼ਿਆਦਾ ਯਾਤਰੀ ਮੈਟਰੋ ‘ਚ ਸਫ਼ਰ ਕਰਦੇ ਹਨ।

News Credit ABP Sanjha