42 ਸਾਲਾ ਮੈਕਰੋਨ ਦੀ ਕੋਰੋਨਾ ਨਾਲ ਜੁੜੇ ਲੱਛਣ ਦਿਖਾਉਣ ਤੋਂ ਬਾਅਦ ਜਾਂਚ ਕੀਤੀ ਗਈ। ਜਾਂਚ ਵਿਚ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਹ ਸੱਤ ਦਿਨਾਂ ਲਈ ਆਈਸੋਲੇਟ ਹੋ ਗਏ ਹਨ।

ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕੋਰੋਨਾਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਮੈਕਰੋ ਨੇ ਕੋਰੋਨਾਵਾਇਰਸ ਦੇ ਸੰਕੇਤ ਨਜ਼ਰ ਆਉਣ ਤੋਂ ਬਾਅਦ ਆਪਣੀ ਜਾਂਚ ਕਰਵਾਈ, ਜਿਸ ਵਿੱਚ ਉਨ੍ਹਾਂ ਨੂੰ ਕੋਵਿਡ-19 ਨਾਲ ਸੰਕਰਮਿਤ ਪਾਇਆ ਗਿਆ ਹੈ। ਸੰਕਰਮਿਤ ਹੋਣ ਤੋਂ ਬਾਅਦ ਮੈਕਰੋ ਆਈਸੋਲੇਟ ਹੋ ਗਏ ਹਨ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਆਈਸੋਲੇਟ ਕੀਤਾ ਜਾ ਰਿਹਾ ਹੈ।
42 ਸਾਲਾ ਮੈਕਰੋਨ ਦੀ ਕੋਰੋਨਾ ਨਾਲ ਜੁੜੇ ਲੱਛਣ ਦਿਖਾਉਣ ਤੋਂ ਬਾਅਦ ਜਾਂਚ ਕੀਤੀ ਗਈ। ਜਾਂਚ ਵਿਚ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਹ ਸੱਤ ਦਿਨਾਂ ਲਈ ਆਈਸੋਲੇਟ ਹੋ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਮੈਕਰੌ ਹਾਲੇ ਵੀ ਕਾਰਜਭਾਰ ਸੰਭਾਲ ਰਹੇ ਹਨ ਤੇ ਉਹ ਆਈਸੋਲੇਸ਼ਨ ਦੌਰਾਨ ਕੰਮ ਕਰ ਰਹੇ ਹਨ। ਫਰਾਂਸ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਸ ਹਫ਼ਤੇ ਤੋਂ ਨਾਈਟ ਕਰਫਿਊ ਸ਼ੁਰੂ ਕੀਤਾ ਗਿਆ ਹੈ।
News Credit ABP Sanjha