ਜਰੂਰਤਮੰਦਾਂ ਦੀ ਮਦਦ ਲਈ ਸੋਨੂ ਸੂਦ ਨੇ ਗਿਰਵੀ ਰੱਖੀ ਆਪਣੀ ਪ੍ਰਾਪਰਟੀ

ਦਿੱਲੀ – ਬਾਲੀਵੁਡ ਅਭਿਨੇਤਾ ਸੋਨੂ ਸੂਦ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਚੰਗੇ ਅਭਿਨੇਤਾ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਹਨ। ਇਕ ਰਿਪੋਰਟ ਅਨੁਸਾਰ ਅਭਿਨੇਤਾ ਨੇ ਜਰੂਰਤਮੰਦਾਂ ਦੀ ਮਦਦ ਲਈ ਆਪਣੀ ਅੱਠ ਪ੍ਰਿਮੀਅਮ ਸੰਪਤੀ ਨੂੰ ਗਿਰਵੀ ਰੱਖ ਦਿੱਤਾ ਹੈ। ਜਿਸ ਦੀ ਕੀਮਤ ਲਗਭਗ 10 ਕਰੋੜ ਰੁਪਏ ਹੈ।

ਸੋਨੂ ਸੂਦ ਦੀ ਇਸ ਸੰਪਤੀ ਵਿੱਚ ਦੋ ਦੁਕਾਨਾਂ ਅਤੇ ਛੇ ਪਲਾਟ ਸ਼ਾਮਿਲ ਹਨ ਜੋ ਕਿ ਮੁੰਬਈ ਜੁਹੂ ਵਿੱਚ ਸਥਿਤ ਹਨ। ਮੁੰਬਈ ਵਿੱਚ ਇਹ ਇਮਾਰਤ ਇਸਕਾਨ ਮੰਦਰ ਦੇ ਕੋਲ, ਏਬੀ ਨਾਯਰ ਰੋਡ ਤੇ ਸਥਿਤ ਹੈ। ਪਤਾ ਲੱਗਾ ਹੈ ਕਿ ਲੋਨ ਲੈਣ ਲਈ ਉਹਨਾਂ ਨੇ 5 ਲੱਖ ਰੁਪਏ ਰਜਿਸਟ੍ਰੇਸ਼ਨ ਫੀਸ ਦੇ ਰੂਪ ਵਿੱਚ ਭੁਗਤਾਨ ਕੀਤਾ ਸੀ।