ਪਿਛਲੇ ਦਿਨੀਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰ AK-47 ਖੋਹਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਦਰਅਸਲ, ਸਬ ਇੰਸਪੈਕਟਰ ਮੇਜਰ ਸਿੰਘ ਤੇ ਉਨ੍ਹਾਂ ਨਾਲ ਡਿਊਟੀ ਤੇ ਮੌਜੂਦ ਹੋਮਗਾਰਡ ਦੇ ਜਵਾਨ ਸੁੱਖਮੰਦਰ ਸਿੰਘ ਨਾਲ 8 ਲੋਕਾਂ ਨੇ ਕੁੱਟਮਾਰ ਕੀਤੀ ਸੀ।

Image courtesy Abp Sanjha

ਮੋਗਾ: ਪਿਛਲੇ ਦਿਨੀਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰ AK-47 ਖੋਹਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਦਰਅਸਲ, ਸਬ ਇੰਸਪੈਕਟਰ ਮੇਜਰ ਸਿੰਘ ਤੇ ਉਨ੍ਹਾਂ ਨਾਲ ਡਿਊਟੀ ਤੇ ਮੌਜੂਦ ਹੋਮਗਾਰਡ ਦੇ ਜਵਾਨ ਸੁੱਖਮੰਦਰ ਸਿੰਘ ਨਾਲ 8 ਲੋਕਾਂ ਨੇ ਕੁੱਟਮਾਰ ਕੀਤੀ ਸੀ।ਪੁਲਿਸ ਨੇ ਕਾਬੂ ਕੀਤੇ ਗਏ ਮੁਲਾਜ਼ਮਾਂ ਤੋਂ ਖੋਹੀ ਹੋਈ AK-47 ਤੋਂ ਇਲਾਵਾ ਇੱਕ 315 ਬੋਰ ਦੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਅੱਜ ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕੇ ਇਨ੍ਹਾਂ ਪੰਜ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਐਸਐਸਪੀ ਮੋਗਾ ਨੇ ਦੱਸਿਆ ਕੇ ਪਿੱਛਲੇ ਦਿਨੀ ਸਬ ਇੰਸਪੈਕਟਰ ਤੇ ਹੋਮ ਗਾਰਡ ਰਾਤ ਸਮੇਂ ਡਿਊਟੀ ਦੌਰਾਨ ਸ਼ਿਕਾਇਤ ਦੇ ਨਿਪਟਾਰੇ ਲਈ ਗਏ ਸੀ।ਜਿਸ ਦੌਰਾਨ ਰਸਤੇ ‘ਚ ਖੜੇ 8 ਵਿਅਕਤੀ ਜਿਨ੍ਹਾਂ ਚੋਂ ਕੁਝ ਨੇ ਕਮਾਂਡੋ ਦੀਆਂ ਜੈਕਟਾਂ ਪਾਈਆਂ ਹੋਈਆਂ ਸੀ ਨੇ ਪੁਲਿਸ ਦੇ ਪੁੱਛ ਗਿੱਛ ਕਰਨ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਮੁਲਾਜ਼ਮ ਤੋਂ AK-47 ਵੀ ਖੋਹ ਲਈ ਸੀ।

ਐਸਐਸਪੀ ਨੇ ਭਰੋਸਾ ਦਿੱਤਾ ਕਿ ਬਾਕੀ ਤਿੰਨ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਏਗਾ।ਇੱਕ ਮੁਲਜ਼ਮ ਨੇ ਕਿਹਾ ਕਿ “ਸਾਡਾ ਸਾਰਿਆਂ ਦਾ ਨਸ਼ਾ ਕੀਤਾ ਹੋਇਆ ਸੀ ਜਦੋਂ ਪੁਲਿਸ ਨੇ ਸਾਡੇ ਕੋਲੋਂ ਪੁੱਛ ਗਿੱਛ ਕੀਤੀ ਤਾਂ ਅਸੀਂ ਘਬਰਾ ਗਏ ਜਿਸ ਤੋਂ ਬਾਅਦ ਸਾਡੀ ਪੁਲਿਸ ਨਾਲ ਝੜੱਪ ਹੋ ਗਈ ਅਤੇ ਅਸੀਂ ਅਸਲਾ ਖੋਹ ਕੇ ਭੱਜ ਗਏ।

News Credit ABP Sanjha