ਪੰਜ ਵਾਰ ਦੇ ਗ੍ਰੈਂਡ ਸਲੈਮ ਯੁਗਲ ਚੈਂਪੀਅਨ ਤੇ 60ਵੇਂ ਦਹਾਕੇ ਵਿੱਚ ਪੇਸ਼ੇਵਰ ਵਿਸ਼ਵ ਚੈਂਪੀਅਨਸ਼ਿਪ ਟੈਨਿਸ ਟੂਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਖਿਡਾਰੀਆਂ ‘ਚ ਸ਼ਾਮਿਲ ਡੈਨਿਸ ਰਾਲਸਟਨ ਦੀ 78 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਹਾਲ ਆਫ ਫੇਮ ਦੇ ਮੈਂਬਰ ਰਹੇ ਰੈਲਸਟਨ ਦੀ ਕੈਂਸਰ ਨਾਲ ਮੌਤ ਹੋ ਗਈ।

Image courtesy Abp Sanjha

ਟੇਕਸਸ: ਪੰਜ ਵਾਰ ਦੇ ਗ੍ਰੈਂਡ ਸਲੈਮ ਯੁਗਲ ਚੈਂਪੀਅਨ ਤੇ 60ਵੇਂ ਦਹਾਕੇ ਵਿੱਚ ਪੇਸ਼ੇਵਰ ਵਿਸ਼ਵ ਚੈਂਪੀਅਨਸ਼ਿਪ ਟੈਨਿਸ ਟੂਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਖਿਡਾਰੀਆਂ ‘ਚ ਸ਼ਾਮਿਲ ਡੈਨਿਸ ਰਾਲਸਟਨ ਦੀ 78 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਹਾਲ ਆਫ ਫੇਮ ਦੇ ਮੈਂਬਰ ਰਹੇ ਰੈਲਸਟਨ ਦੀ ਕੈਂਸਰ ਨਾਲ ਮੌਤ ਹੋ ਗਈ।

ਗ੍ਰੇ ਰੌਕ ਟੈਨਿਸ ਕਲੱਬ ਦੇ ਡਾਇਰੈਕਟਰ ਡਾਰਿਨ ਪਲੀਜ਼ੈਂਟ ਨੇ ਇਹ ਜਾਣਕਾਰੀ ਦਿੱਤੀ ਹੈ। ਰਾਲਸਟਨ ਸੱਠ ਦੇ ਦਸ਼ਕ ‘ਚ ਤਿੰਨ ਸਾਲਾਂ ਲਈ ਅਮਰੀਕਾ ਦਾ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਸੀ। ਉਸ ਸਮੇਂ ਕੰਪਿਊਟਰ ਅਧਾਰਤ ਰੈਂਕਿੰਗ ਸ਼ੁਰੂ ਨਹੀਂ ਕੀਤੀ ਗਈ ਸੀ।

ਰਾਲਸਟਨ ਨੂੰ ਡਬਲ ਵਿੱਚ ਉਸ ਦੀ ਸਭ ਤੋਂ ਵੱਡੀ ਸਫਲਤਾ ਮਿਲੀ ਸੀ। ਉਨ੍ਹਾਂ ਨੇ ਮੈਕਸੀਕੋ ਦੇ ਰਾਫੇਲ ਓਸੁਨਾ ਨਾਲ ਮਿਲ ਕੇ 1960 ‘ਚ 17 ਸਾਲ ਦੀ ਉਮਰ ‘ਚ ਵਿੰਬਲਡਨ ਜਿੱਤਿਆ ਸੀ। ਰੈਲਸਟਨ ਤੇ ਸਾਥੀ ਅਮਰੀਕੀ ਚੱਕ ਮੈਕਕਿਨਲੀ ਨੇ 1961, 1963 ਅਤੇ 1964 ‘ਚ ਅਮਰੀਕੀ ਨੈਸ਼ਨਲ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤੇ। ਰਾਲਸਟਨ 1966 ਦੀ ਫ੍ਰੈਂਚ ਚੈਂਪੀਅਨਸ਼ਿਪ ਜਿੱਤਣ ਲਈ ਅਮੈਰੀਕਨ ਕਲਾਰਕ ਗਰੇਬਨਰ ਨਾਲ ਜੁੜੇ। ਉਹ ਮਿਕਸ ਡਬਲ ‘ਚ ਤਿੰਨ ਵਾਰ ਦਾ ਗ੍ਰੈਂਡ ਸਲੈਮ ਫਾਈਨਲਿਸਟ ਸੀ।

News Credit ABP Sanjha