ਭਾਰਤੀ ਸਿੰਘ ਆਪਣੇ ਪਤੀ ਨਾਲ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਹਾਲ ਹੀ ਵਿੱਚ ਉਸ ਦੇ ਪਤੀ ਹਰਸ਼ ਲਿਮਬਾਚੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਪਤੀ ਅਤੇ ਪਤਨੀ ਦੋਵੇਂ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਇਹ ਭਾਰਤੀ ਸਿੰਘ ਅਤੇ ਹਰਸ਼ ਲਿਮਬਾਚੀਆ ਦੀ ਤੀਜੀ ਵਰ੍ਹੇਗੰਢ ਹੈ।

Image courtesy Abp Sanjha

ਭਾਰਤੀ ਸਿੰਘ ਆਪਣੇ ਪਤੀ ਨਾਲ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਹਾਲ ਹੀ ਵਿੱਚ ਉਸ ਦੇ ਪਤੀ ਹਰਸ਼ ਲਿਮਬਾਚੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਪਤੀ ਅਤੇ ਪਤਨੀ ਦੋਵੇਂ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਇਹ ਭਾਰਤੀ ਸਿੰਘ ਅਤੇ ਹਰਸ਼ ਲਿਮਬਾਚੀਆ ਦੀ ਤੀਜੀ ਵਰ੍ਹੇਗੰਢ ਹੈ। ਵੀਡੀਓ ‘ਚ ਹਰਸ਼ ਭਾਰਤੀ ਨੂੰ ਕਿਸ ਕਰ ਰਿਹਾ ਹੈ ਅਤੇ ਭਾਰਤੀ ਹਰਸ਼ ਨੂੰ ਕਿਸ ਕਰ ਰਹੀ ਦਿਖ ਰਹੀ ਹੈ। ਦੋਵਾਂ ਦੇ ਇਸ ਰੋਮਾਂਟਿਕ ਅੰਦਾਜ਼ ਨੂੰ ਵੇਖਦਿਆਂ ਫੈਨਸ ਕਾਫ਼ੀ ਕਮੈਂਟਸ ਕਰ ਰਹੇ ਹਨ।

ਹਰਸ਼ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ, ‘ਮੈਨੂੰ ਪਿਆਰ ਤੋਂ ਇਲਾਵਾ ਕੁਝ ਨਹੀਂ ਚਾਹੀਦਾ’ ਇਸ ਵੀਡੀਓ ‘ਤੇ ਭਾਰਤੀ ਨੇ ਕਮੈਂਟ ਕੀਤਾ, ‘ਮੈਨੂੰ ਤਾਂ ਬਹੁਤ ਸ਼ਰਮ ਆ ਰਹੀ ਹੈ।’ ਇਸ ਦੇ ਨਾਲ ਹੀ ਉਹ ਦੋਵੇਂ ਵੀਡਿਓ ‘ਚ ਪਾਈ ਡਰੈਸ ‘ਚ ਆਦਿਤਿਆ ਨਰਾਇਣ ਦੀ ਰਿਸੈਪਸ਼ਨ ਪਾਰਟੀ ‘ਚ ਨਜ਼ਰ ਆਏ ਸੀ। ਇਸ ਦਾ ਮਤਲਬ ਇਹ ਹੈ ਕਿ ਇਹ ਵੀਡੀਓ ਆਦਿਤਿਆ ਨਾਰਾਇਣ ਦੀ ਰਿਸੈਪਸ਼ਨ ਪਾਰਟੀ ਤੋਂ ਬਾਅਦ ਬਣਾਈ ਗਈ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤੀ ਅਤੇ ਹਰਸ਼ ਦਾ ਨਾਮ ਡਰੱਗਸ ਕੇਸ ਵਿੱਚ ਸਾਹਮਣੇ ਆਇਆ ਸੀ ਅਤੇ ਦੋਵਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਵੇਲ ਮਿਲ ਗਈ। ਜਿਸ ਤੋਂ ਬਾਅਦ ਭਾਰਤੀ ਸਿੰਘ ਅਤੇ ਹਰਸ਼ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟਰੋਲ ਕੀਤਾ ਗਿਆ।

News Credit ABP Sanjha