ਇਸ ਹਫ਼ਤੇ ਅਸੀਂ ਤੁਹਾਡੇ ਲਈ ਚੀਜ਼ੀ ਆਲੂ ਟਿੱਕੀ ਬਰਗਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ ਵਿੱਚ ਬਹੁਤ ਸੁਆਦ ਅਤੇ ਬਣਾਉਣ ਵਿੱਚ ਵੀ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਆਲੂ (ਉੱਬਲ਼ੇ ਅਤੇ ਮੈਸ਼ ਕੀਤੇ ਹੋਏ) – 360 ਗ੍ਰਾਮ
ਹਰੇ ਮਟਰ – 90 ਗ੍ਰਾਮ
ਹਲਦੀ – 1/4 ਚੱਮਚ
ਲਾਲ ਮਿਰਚ – 1 ਚੱਮਚ
ਧਨੀਆ ਪਾਊਡਰ – 1 ਚੱਮਚ
ਗਰਮ ਮਸਾਲਾ – 1/2 ਚੱਮਚ
ਅੰਬਚੂਰ – 1/2 ਚੱਮਚ
ਨਮਕ – 1 ਚੱਮਚ
ਕਾਲੀ ਮਿਰਚ – 1/2 ਚੱਮਚ
ਪੋਹਾ (ਭਿੱਜਿਆ) – 70 ਗ੍ਰਾਮ
ਧਨੀਆ – 6 ਗ੍ਰਾਮ
ਮੈਦਾ – 60 ਗ੍ਰਾਮ
ਚਾਵਲਾਂ ਦਾ ਆਟਾ – 50 ਗ੍ਰਾਮ
ਨਮਕ – 1/2 ਚੱਮਚ
ਪਾਣੀ – 200 ਮਿਲੀਲੀਟਰ
ਬਰੈੱਡ ਕਰੰਬਜ਼ – ਕੋਟਿੰਗ ਲਈ
ਤੇਲ – ਫ਼ਰਾਈ ਕਰਨ ਲਈ
ਦੁੱਧ – 100 ਮਿ.ਲੀ.
ਪ੍ਰੌਸੈੱਸਡ ਚੀਜ਼ – 50 ਗ੍ਰਾਮ
ਕਾਲੀ ਮਿਰਚ – 1/4 ਚੱਮਚ
ਮੌਜ਼ਰੈਲਾ ਚੀਜ਼ – 50 ਗ੍ਰਾਮ
ਬਰਗਰ ਬਨ
ਪਿਆਜ਼ ਸਲਾਈਸਿਜ਼
ਟਮਾਟਰ ਸਲਾਈਸਿਜ਼
ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ਵਿੱਚ 360 ਗ੍ਰਾਮ ਉਬਲੇ ਅਤੇ ਮੈਸ਼ਡ ਕੀਤੇ ਹੋਏ ਆਲੂ, 90 ਗ੍ਰਾਮ ਹਰੇ ਮਟਰ, ਕੁਆਰਟਰ ਚੱਮਚ ਹਲਦੀ, ਇੱਕ ਚੱਮਚ ਲਾਲ ਮਿਰਚ, ਇੱਕ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਗਰਮ ਮਸਾਲਾ, ਅੱਧਾ ਚੱਮਚ ਸੁੱਕਾ ਅੰਬਚੂਰਨ, ਇੱਕ ਚੱਮਚ ਨਮਕ, ਅੱਧਾ ਚੱਮਚ ਕਾਲੀ ਮਿਰਚ, 70 ਗ੍ਰਾਮ ਭਿੱਜਿਆ ਹੋਇਆ ਪੋਹਾ ਅਤੇ ਛੇ ਗ੍ਰਾਮ ਧਨੀਆ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
ਦੂੱਜੇ ਬੌਲ ਵਿੱਚ 60 ਗ੍ਰਾਮ ਮੈਦਾ, 50 ਗ੍ਰਾਮ ਚੌਲਾਂ ਦਾ ਆਟਾ, ਅੱਧਾ ਚੱਮਚ ਨਮਕ ਅਤੇ 200 ਮਿ.ਲੀ. ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰ ਲਓ। ਆਪਣੇ ਹੱਥ ਵਿੱਚ ਕੁੱਝ ਆਲੂ ਮਿਸ਼ਰਣ ਲਓ ਅਤੇ ਇਸ ਨੂੰ ਟਿੱਕੀ ਦੇ ਆਕਾਰ ‘ਚ ਗੋਲ ਕਰੋ। ਹੁਣ ਉਸ ਨੂੰ ਮੈਦੇ ਮਿਸ਼ਰਣ ਵਿੱਚ ਡਿੱਪ ਕਰੋ ਅਤੇ ਬਾਅਦ ਵਿੱਚ ਬਰੈੱਡ ਕਰੰਬਜ਼ ਨਾਲ ਕੋਟ ਕਰੋ। ਇੱਕ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਨੂੰ ਬਰਾਊਨ ਹੋਣ ਤਕ ਫ਼ਰਾਈ ਕਰੋ।
ਦੂੱਜੇ ਵਿੱਚ 100 ਮਿ.ਲੀ. ਦੁੱਧ ਗਰਮ ਕਰੋ ਅਤੇ ਫ਼ਿਰ 50 ਗ੍ਰਾਮ ਪ੍ਰੋਸੈੱਸਡ ਪਨੀਰ ਪਾ ਕੇ ਓਦੋਂ ਤਕ ਹਿਲਾਓ ਜਦੋਂ ਤਕ ਪਨੀਰ ਮੈਲਟ ਨਾ ਹੋ ਜਾਵੇ। ਫ਼ਿਰ ਕੁਆਰਟਰ ਚੱਮਚ ਕਾਲੀ ਮਿਰਚ, 50 ਗ੍ਰਾਮ ਮੌਜ਼ਰੈਲਾ ਚੀਜ਼ ਪਾਓ ਅਤੇ ਹਿਲਾਓ। ਇਸ ਨੂੰ ਉਬਾਲ ਆਉਣ ਤਕ ਪਕਾਓ ਅਤੇ ਇੱਕ ਪਾਸੇ ਰੱਖ ਦਿਓ। ਤਵੇ ‘ਤੇ ਬਰਗਰ ਬਨ ਗਰਮ ਕਰ ਕੇ ਇਸ ਨੂੰ ਬੋਰਡ ‘ਤੇ ਰੱਖੋ ਅਤੇ ਫ਼ਿਰ ਇਸ ‘ਤੇ ਪਿਆਜ਼ ਅਤੇ ਟਮਾਟਰ ਦੇ ਸਲਾਇਸਿਜ਼ ਟਿਕਾਓ। ਹੁਣ ਇਸ ਦੇ ‘ਤੇ ਫ਼ਰਾਈ ਕੀਤੀ ਹੋਈ ਟਿੱਕੀ ਰੱਖੋ। ਫ਼ਿਰ ਤਿਆਰ ਕੀਤਾ ਹੋਇਆ ਪਨੀਰ ਮਿਸ਼ਰਣ ਪਾਓ ਅਤੇ ਦੂੱਜੇ ਬਨ ਨਾਲ ਕਵਰ ਕਰੋ। ਆਲੂ ਟਿੱਕੀ ਬਰਗਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।