ਸਮੱਗਰੀ
ਇੱਕ ਕੱਪ ਮੈਦਾ
6 ਵੱਡੇ ਚੱਮਚ ਪਿਘਲਿਆ ਹੋਇਆ ਮੱਖਣ
ਕੈਸਟਰ ਸ਼ੂਗਰ ਅੱਧਾ ਕੱਪ
ਕ੍ਰੀਮ 2 ਵੱਡੇ ਚੱਮਚ
ਵਨੀਲਾ ਅਸੇਂਸ ਅੱਧਾ ਚੱਮਚ
ਦੁੱਧ 3 ਵੱਡੇ ਚੱਮਚ
ਜਾਏਫ਼ਲ (ਪਿਸਿਆ ਹੋਇਆ) ਇੱਕ ਚੁਟਕੀ
ਸ਼ੱਕਰ ਇੱਕ ਚੁੱਟਕੀ
ਅਦਰਕ ਪੇਸਟ ਅੱਧਾ ਚੱਮਚ
ਆਈਸਿੰਗ ਸ਼ੂਗਰ 2 ਚੱਮਚ

ਵਿਧੀ

ਅਵਨ 180 ਸੈਂਟੀਗ੍ਰੇਡ ਤਕ ਗਰਮ ਕਰ ਲਵੋ। ਮੱਖਣ ਵਿੱਚ ਕੈਸਟਰ ਅਤੇ ਸ਼ੂਗਰ ਮਿਲਾ ਕੇ ਚੰਗੀ ਤਰ੍ਹਾਂ ਫ਼ੈਂਟ ਲਵੋ ਅਤੇ ਕ੍ਰੀਮੀ ਕਰ ਲਵੋ। ਕ੍ਰੀਮ ਵਿੱਚ ਵਨੀਲਾ ਐਸੈਸ ਮਿਲਾ ਕੇ ਫ਼ੈਂਟ ਕੇ ਰੱਖ ਲਵੋ। ਮੈਦਾ, ਬੈਕਿੰਗ ਪਾਊਡਰ, ਨਮਕ, ਜਾਏਫ਼ਲ ਅਤੇ ਸ਼ੱਕਰ ਨੂੰ ਛਾਣ ਕੇ ਉਸ ਵਿੱਚ ਕ੍ਰੀਮ ਮਿਲਾ ਕੇ ਦੁੱਧ ਨਾਲ ਗੁੰਨ੍ਹ ਲਵੋ। ਹੁਣ ਮੈਦੇ ਦੇ ਮਿਸ਼ਰਣ ਦੇ ਇੱਕ ਤਿਹਾਈ ਭਾਗ ਵਿੱਚ ਖੰਡ ਮਿਲਾ ਦਿਓ ਅਤੇ ਇਸ ਨੂੰ 30 ਮਿੰਟਾਂ ਤਕ ਕੇਕ ਚਿਨ ਵਿੱਚ ਸੈੱਟ ਕਰ ਕੇ ਬੇਕ ਕਰ ਲਵੋ। ਬੇਕਡ ਕੇਕ ਨੂੰ 20 ਮਿੰਟਾਂ ਤਕ ਠੰਡਾ ਹੋਣ ਦਿਓ। ਇਸ ਤੋਂ ਬਾਅਦ ਬਾਕੀ ਬਚੇ ਮਿਸ਼ਰਣ ਨੂੰ ਚਾਕੂ ਦੇ ਨਾਲ ਕੇਕ ਦੇ ਆਸ-ਪਾਸ ਲਗਾ ਦਿਓ ਅਤੇ ਫ਼ਿਰ ਤੋਂ ਅਵਨ ਵਿੱਚ ਰੱਖ ਕੇ 20 ਮਿੰਟਾਂ ਤਕ ਬੇਕ ਕਰੋ। ਆਈਸਿੰਗ ਸ਼ੂਗਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾਓ ਅਤੇ ਕੇਕ ਦੇ ਉੱਪਰ ਲਗਾਓ। ਕਾਲੇ ਅੰਗੂਰ, ਗਾਜਰ ਅਤੇ ਸਟਾਬਰੀ ਨਾਲ ਸਜਾ ਕੇ ਪੇਸ਼ ਕਰੋ।