ਕੋਵਿਡ-19 ਨਾਲ ਵਧਦੀਆਂ ਮੌਤਾਂ ਦੀ ਸੰਖਿਆਂ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ‘ਚ ਆਈਟੀਓ ਦੇ ਕੋਲ ਸਭ ਤੋਂ ਵੱਡੀ ਕਬਰਗਾਹ ‘ਚ ਹੁਣ ਥਾਂ ਨਹੀਂ ਬਚੀ। ਪੂਰੇ ਮਾਮਲੇ ਦਾ ਪ੍ਰਬੰਧ ਕਰ ਰਹੇ ਇਕ ਅਧਿਕਾਰੀ ਨੇ ਮੰਗਲਵਾਰ ਇਹ ਗੱਲ ਦੱਸੀ।

Image Courtesy ABP Sanjha

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦਿੱਲੀ ‘ਚ ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਲਾਸ਼ਾਂ ਦਫਨਾਉਣ ਲਈ ਦੋ ਗਜ਼ ਜ਼ਮੀਨ ਵੀ ਘੱਟ ਪੈ ਰਹੀ ਹੈ। ਕੋਵਿਡ-19 ਨਾਲ ਵਧਦੀਆਂ ਮੌਤਾਂ ਦੀ ਸੰਖਿਆਂ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ‘ਚ ਆਈਟੀਓ ਦੇ ਕੋਲ ਸਭ ਤੋਂ ਵੱਡੀ ਕਬਰਗਾਹ ‘ਚ ਹੁਣ ਥਾਂ ਨਹੀਂ ਬਚੀ। ਪੂਰੇ ਮਾਮਲੇ ਦਾ ਪ੍ਰਬੰਧ ਕਰ ਰਹੇ ਇਕ ਅਧਿਕਾਰੀ ਨੇ ਮੰਗਲਵਾਰ ਇਹ ਗੱਲ ਦੱਸੀ।

ਐਨਸੀਆਰ ਦੀਆਂ ਬਾਕੀ ਥਾਵਾਂ ਤੋਂ ਵੀ ਕੋਰੋਨਾ ਨਾਲ ਮੌਤਾਂ ਤੋਂ ਬਾਅਦ ਦਫਨਾਉਣ ਲਈ ਮ੍ਰਿਤਕ ਦੇਹਾਂ ਇੱਥੇ ਲਿਆਂਦੀਆਂ ਜਾਂਦੀਆਂ ਹਨ। ਕਬਰਿਸਤਾਨ ਦੇ ਸੈਕਰੇਟਰੀ ਏਹਲੇ ਇਲਸਾਮ, ਹਾਜੀ ਮੀਆਂ ਫੈਆਜ਼ੁਦੀਨ ਨੇ ਕਿਹਾ-‘ਕੁਝ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕੋਵਿਡ-19 ਕਾਰਨ ਹੋਈਆਂ ਮੌਤਾਂ ਨੂੰ ਆਸਪਾਸ ਦੀਆਂ ਥਾਵਾਂ ‘ਤੇ ਦਫਨਾਇਆ ਜਾਵੇ ਤੇ ਰਿਸ਼ਤੇਦਾਰਾਂ ਨੂੰ ਉੱਥੇ ਨਹੀਂ ਆਉਣਾ ਚਾਹੀਦਾ। ਕਿਉਂਕਿ ਜਗ੍ਹਾ ਸੀਮਿਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਇਸ ਬਾਰੇ ਲਿਖਿਆ ਜਾਵੇਗਾ ਤਾਂ ਕਿ ਸ਼ਹਿਰ ‘ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀਆਂ ਲਾਸ਼ਾਂ ਇਸ ਕਬਰਿਸਤਾਨ ‘ਚ ਨਾ ਲਿਆਂਦੀਆਂ ਜਾਣ।

ਦਿੱਲੀ ‘ਚ ਹਰ ਘੰਟੇ ਕੋਰੋਨਾ ਨਾਲ ਪੰਜ ਮੌਤਾਂ

ਦਿੱਲੀ ‘ਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹਨ। ਹਰ ਘੰਟੇ ਕੋਵਿਡ-19 ਨਾਲ ਮੌਤਾਂ ਹੋ ਰਹੀਆਂ ਹਨ। ਦਿੱਲੀ ‘ਚ ਕੋਰੋਨਾ ਵਾਇਰਸ ਕਾਰਨ 121 ਲੋਕਾਂ ਦੀ ਮੌਤ ਹੋਈ। ਇਸ ਅੰਕੜੇ ਮੁਤਾਬਕ ਹਰ ਘੰਟੇ ‘ਚ ਪੰਜ ਲੋਕ ਕੋਰੋਨਾ ਦੀ ਲਪੇਟ ‘ਚ ਆਕੇ ਆਪਣੀ ਜਾਨ ਗਵਾ ਚੁੱਕੇ ਹਨ। ਹਾਲਾਤ ਕਾਬੂ ਕਰਨ ਲਈ ਦਿੱਲੀ ਸਰਕਾਰ ਨੇ ਸਖਤੀ ਵੀ ਵਧਾਈ ਹੈ। ਜਿੱਥੇ ਮਾਸਕ ਨਾ ਪਹਿਣਨ ‘ਤੇ ਜ਼ੁਰਮਾਨਾ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਜੋ ਪਹਿਲਾਂ 500 ਰੁਪਏ ਸੀ।

News Credit ABP Sanjha